BREAKING NEWS
Search

ਪੰਜਾਬ: ਕੱਦ 3 ਫੁੱਟ ਸੁਪਨਾ ਹੈ IAS ਅਫਸਰ ਬਣਨ ਦਾ, ਢਿੱਡ ਪਾਲ ਰਿਹਾ ਦਿਹਾੜੀ ਕਰਕੇ ਪਰ ਫਿਰ ਵੀ ਹੋਂਸਲੇ ਬੁਲੰਦ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ। ਉੱਥੇ ਹੀ ਕੁੱਝ ਲੋਕਾਂ ਵੱਲੋਂ ਅਜਿਹੇ ਰਿਕਾਰਡ ਵੀ ਪੈਦਾ ਕਰ ਦਿੱਤੇ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਕੁਝ ਲੋਕਾਂ ਵੱਲੋਂ ਗਰੀਬ ਹੋਣ ਦੇ ਨਾਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਮਿਹਨਤੀ ਲੋਕਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਉਹ ਲੋਕਾਂ ਲਈ ਅਜਿਹਾ ਮਜਾਕ ਕਾਮਯਾਬੀ ਦਾ ਰਾਸਤਾ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ। ਜਿੱਥੇ ਅਜਿਹੇ ਲੋਕ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦੇ ਹਨ,ਅਤੇ ਕਈ ਉਦਾਹਰਨਾਂ ਵੀ ਸਾਹਮਣੇ ਆ ਸਕਦੀਆਂ ਹਨ।

ਹੁਣ ਇਥੇ 3 ਫੁੱਟ ਦਾ ਕੱਦ ਹੋਣ ਦੇ ਚਲਦਿਆਂ ਹੋਇਆਂ ਆਈ ਏ ਐਸ ਅਫਸਰ ਬਣਨ ਦਾ ਸੁਪਨਾ ਦੇਖਿਆ ਜਾ ਰਿਹਾ ਹੈ ਜਿਸ ਵੱਲੋਂ ਦਿਹਾੜੀ ਕਰਕੇ ਢਿੱਡ ਪਾਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਵੱਲੋਂ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਮਿਹਨਤ ਕੀਤੀ ਜਾ ਰਹੀ ਹੈ। ਫਾਜ਼ਿਲਕਾ ਦੇ ਅਧੀਨ ਆਉਣ ਵਾਲੇ ਪਿੰਡ ਖੇੜਾ ਦੇ ਰਹਿਣ ਵਾਲੇ 3 ਫੁੱਟ ਕੱਦ ਦੇ ਇਕ ਨੌਜਵਾਨ ਵੱਲੋਂ ਜਿਥੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਗਈ ਹੈ।

ਉੱਥੇ ਹੀ ਸ਼ਿਓਪਤ ਦਾਦਾ ਪੁੱਤਰ ਦੌਲਤ ਰਾਮ ਵੱਲੋਂ ਆਪਣੀਆਂ ਪੰਜ ਭੈਣਾਂ ਤੇ ਦੋ ਭਰਾਵਾਂ ਦਾ ਦਿਹਾੜੀ ਕਰਕੇ ਪਾਲਣ-ਪੋਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਉਸ ਵੱਲੋਂ ਸ੍ਰੀ ਗੰਗਾਨਗਰ ਵਿੱਚ ਕੋਚਿੰਗ ਲੈ ਕੇ ਆਈ ਏ ਐਸ ਬਣਨ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਰਿਹਾ ਹੈ।

ਜਿੱਥੇ ਗਰੀਬ ਹੋਣ ਦੇ ਨਾਤੇ ਉਸ ਵੱਲੋਂ ਦਿਹਾੜੀ ਕੀਤੀ ਜਾ ਰਹੀ ਹੈ ਉਥੇ ਹੀ ਉਸ ਵੱਲੋਂ ਪੜ੍ਹ-ਲਿਖ ਕੇ ਅੱਗੇ ਵਧਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਰਿਹਾ ਹੈ। ਉਸ ਦੀਆਂ ਤਿੰਨ ਵੱਡੀਆਂ ਭੈਣਾਂ ਜੋ ਕਿ ਵਿਆਹੀਆ ਹੋਈਆਂ ਹਨ ਉਹਨਾਂ ਵੱਲੋਂ ਆਪਣੇ ਭਰਾ ਨੂੰ ਪੜ੍ਹਾ-ਲਿਖਾ ਕੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ ਜੋ ਕਿ ਉਸ ਦਾ ਖਰਚਾ ਚੁੱਕ ਰਹੀਆਂ ਹਨ। ਗਰੀਬ ਪਰਿਵਾਰ ਅਤੇ ਬਜ਼ੁਰਗ ਮਾਪਿਆਂ ਦਾ ਪੁੱਤਰ ਹੋਣ ਦੇ ਨਾਤੇ ਉਸ ਵੱਲੋਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਹੋਣ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ।



error: Content is protected !!