ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਦੇ ਸੁਪਨੇ ਦੇਖੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਾਸਤੇ ਜਾਇਜ਼ ਅਤੇ ਨਜਾਇਜ਼ ਰਸਤੇ ਵੀ ਅਖਤਿਆਰ ਕੀਤੇ ਜਾਂਦੇ ਹਨ। ਉੱਥੇ ਹੀ ਇਕ ਤੋਂ ਬਾਅਦ ਇਕ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਧੋਖਾਧੜੀ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਕਿਉਂਕਿ ਬਹੁਤ ਸਾਰੇ ਮਾਪਿਆ ਵੱਲੋਂ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਣ ਵਾਸਤੇ ਉਨ੍ਹਾਂ ਦਾ ਆਈਲੈਟਸ ਕਰਨ ਵਾਲੀਆਂ ਲੜਕੀਆਂ ਨਾਲ ਵਿਆਹ ਕੀਤਾ ਜਾਂਦਾ ਹੈ।

ਜਿਸ ਸਦਕਾ ਉਨ੍ਹਾਂ ਦੇ ਪੁੱਤਰ ਵਿਦੇਸ਼ ਜਾ ਸਕਦੇ ਹਨ। ਪਰ ਬਹੁਤ ਸਾਰੀਆਂ ਲੜਕੀਆਂ ਵੱਲੋਂ ਵਿਆਹ ਤੋਂ ਬਾਅਦ ਵਿਦੇਸ਼ ਵਿੱਚ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਤਣਾਅ ਦੇ ਕਾਰਨ ਪਰੇਸ਼ਾਨ ਹੋਣਾ ਪੈਂਦਾ ਹੈ। ਹੁਣ ਮੁੰਡੇ ਵਾਲਿਆਂ ਨੇ 26 ਲੱਖ ਲਾ ਕੇ ਕੁੜੀ ਨੇ ਕੈਨੇਡਾ ਭੇਜਿਆ ਸੀ ਜਿਥੇ ਲਾੜੀ ਵੱਲੋਂ ਧੋਖਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਅਰਸ਼ਦੀਪ ਸਿੰਘ ਨਿਵਾਸੀ ਪਿੰਡ ਡੇਹਲੋਂ ਰੁੜਕਾ ਰੋਡ ਨੇ ਦੱਸਿਆ ਕਿ ਉਸ ਦਾ ਵਿਆਹ ਅਰਜੁਨ ਨਗਰ ਗਿੱਲ ਰੋਡ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਦੇ ਨਾਲ 2019 ਵਿੱਚ ਹੋਇਆ ਸੀ। ਜਿੱਥੇ ਉਕਤ ਪਰਿਵਾਰ ਵੱਲੋਂ ਉਸ ਦੀ ਪਤਨੀ ਨੂੰ ਕੈਨੇਡਾ ਭੇਜਣ ਵਾਸਤੇ 26 ਲੱਖ ਰੁਪਏ ਦਾ ਖਰਚਾ ਕੀਤਾ ਗਿਆ। ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਜਿੱਥੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਵਿਦੇਸ਼ ਜਾਣ ਤੋਂ ਬਾਅਦ ਤਰਨਪ੍ਰੀਤ ਆਪਣੇ ਪਤੀ ਨੂੰ ਬੁਲਾ ਲਵੇਗੀ।

ਪਰ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਸਭ ਕੁਝ ਬਦਲ ਗਿਆ। ਜਿਸ ਨੇ ਵਿਦੇਸ਼ ਜਾ ਕੇ ਆਪਣੇ ਪਤੀ ਅਤੇ ਪਰਿਵਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਪੀੜਤ ਪਰਿਵਾਰ ਵੱਲੋਂ ਜਿਥੇ ਲੜਕੀ ਤਰਨਪ੍ਰੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉੱਥੇ ਹੀ ਪੀੜਤ ਪਰਿਵਾਰ ਵੱਲੋਂ ਵੋਮੈਨ ਸੈਲ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਨਸਾਫ ਦੀ ਮੰਗ ਕੀਤੀ ਗਈ ਹੈ।


ਤਾਜਾ ਜਾਣਕਾਰੀ
ਪੰਜਾਬ: ਮੁੰਡੇ ਵਾਲਿਆਂ ਨੇ 26 ਲੱਖ ਲੈ ਕੁੜੀ ਨੂੰ ਭੇਜਿਆ ਸੀ ਵਿਦੇਸ਼, ਲਾੜੀ ਨੇ ਦਿੱਤਾ ਧੋਖਾ
ByadminApril 25, 2023Comments Off on ਪੰਜਾਬ: ਮੁੰਡੇ ਵਾਲਿਆਂ ਨੇ 26 ਲੱਖ ਲੈ ਕੁੜੀ ਨੂੰ ਭੇਜਿਆ ਸੀ ਵਿਦੇਸ਼, ਲਾੜੀ ਨੇ ਦਿੱਤਾ ਧੋਖਾ
Previous Postਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਮੌਤ – ਇਸ ਅਸਥਾਨ ਤੇ ਲਏ ਆਖਰੀ ਸਾਹ
Next Postਪੰਜਾਬ: ਧੀ ਘਰੋਂ ਆਏ ਫੋਨ ਤੇ ਮਾਪਿਆਂ ਨੇ ਜੱਦ ਦੇਖੇ ਹਾਲਾਤ, ਨਿਕਲ ਗਈ ਪੈਰੋਂ ਹੇਠ ਜਮੀਨ