ਆਈ ਤਾਜਾ ਵੱਡੀ ਖਬਰ

ਕੋਰੋਨਾ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਚ ਇੱਕ ਵਾਰ ਫਿਰ ਤੋਂ ਚੜਾਈ ਹੁੰਦੀ ਦਿਖਾਈ ਦੇ ਰਹੀ ਹੈ , ਨਵੀਆਂ ਨਵੀਆਂ ਫ਼ਿਲਮਾਂ ਲੋਕਾਂ ਦਾ ਕਾਫੀ ਮਨੋਰੰਜਨ ਕਰਦੀਆਂ ਨਜ਼ਰ ਕਰਦੀਆਂ ਨਜ਼ਰ ਆ ਰਹੀਆਂ ਹਨ , ਇਸੇ ਵਿਚਾਲੇ ਹੁਣ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਂਕਾਰ ਨਾਲ ਜੁੜੀ ਇੱਕ ਖ਼ਬਰ ਸਾਂਝੀ ਕਰਾਂਗੇ ,ਮਸ਼ਹੂਰ ਗਾਇਕ ਹਨੀ ਸਿੰਘ ਲਈ ਮਾੜੀ ਖਬਰ ਸਾਹਮਣੇ ਆਈ , ਜਿਥੇ ਉਹਨਾਂ ਖੁਦ ਵੀ ਪੋਸਟ ਪਾ ਆਪਣੀ ਪ੍ਰਤੀਕਿਰਿਆ ਦੇ ਦਿੱਤੀ l ਦੱਸਦਿਆਂ ਕਿ ਰੈਪਰ ਹਨੀ ਸਿੰਘ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਗਾਇਕ ਆਪਣੇ ਗੀਤਾਂ ਦੇ ਨਾਲ ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੇ ਹਨ, ਰੈਪਰ ਹਨੀ ਸਿੰਘ ਦੀ ਵਿਵਾਦਾਂ ਨਾਲ ਵੀ ਪੁਰਾਣੀ ਸਾਂਝ ਹੈ।

ਇਸੇ ਵਿਚਾਲੇ ਹੁਣ ਹਨੀ ਸਿੰਘ ਨਾਲ ਜੁੜੀ ਖਬਰ ਦੱਸਾਂਗੇ ਕਿ ਹਨੀ ਸਿੰਘ ਦੀਆਂ ਮੁਸ਼ਕਲਾਂ ਇਨ੍ਹੀਂ ਦਿਨੀਂ ਕਾਫੀ ਵੱਧ ਚੁਕੀਆਂ ਹਨ। ਹਾਲ ਹੀ ਵਿੱਚ, ਇੱਕ ਇਵੈਂਟ ਆਯੋਜਕ ਨੇ ਉਸਨੂੰ ਤੇ ਉਸਦੀ ਟੀਮ ਉੱਤੇ ਅਗਵਾ ਅਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ। ਜਿਸ ਕਾਰਨ ਹੁਣ ਇਸ ਮਾਮਲੇ ‘ਚ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ , ਜਿਸ ਤੋਂ ਬਾਅਦ ਗਾਇਕ ਨੇ ਆਪਣੀ ਚੁੱਪੀ ਤੋੜੀ ਦਿੱਤੀ ।

ਹਨੀ ਸਿੰਘ ਨੇ ਇਸ ਪੂਰੇ ਮਾਮਲੇ ਤੇ ਲੱਗੇ ਦੋਸ਼ਾਂ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ , ਇਸ ਪੋਸਟ ‘ਚ ਲਿਖਿਆ , ‘ਮੇਰੇ ‘ਤੇ ਲਗਾਏ ਗਏ ਸ਼ਿਕਾਇਤ ਅਤੇ ਸਾਰੇ ਦੋਸ਼ ਬੇਬੁਨਿਆਦ ਹਨ। ਮੀਡੀਆ ਵਿੱਚ ਦਿਖਾਈਆਂ ਜਾ ਰਹੀਆਂ ਖ਼ਬਰਾਂ ਨਾਲ ਮੇਰਾ ਤੇ ਮੇਰੀ ਟੀਮ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹੁਣ ਮੈਂ ਮੁੰਬਈ ਦੀ ਇੱਕ ਕੰਪਨੀ ਚ ਪਰਫਾਰਮ ਕਰਨ ਗਿਆ ਸੀ, ਜਿਹੜਾ ਕਿ ਬੁੱਕ ਮਾਈ ਸ਼ੋਅ, ਇੱਕ ਮਸ਼ਹੂਰ ਕੰਪਨੀ ਹੈ।

ਇਸ ਈਵੈਂਟ ‘ਚ ਪਰਫਾਰਮ ਕਰਨ ਲਈ ਮੈਨੂੰ ਜਿੰਨਾ ਸਮਾਂ ਦਿੱਤਾ ਗਿਆ ਸੀ, ਮੈਂ ਉਹੀ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਇਸ ਨਾਲ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਹਨ। ਮੇਰੀ ਕਾਨੂੰਨੀ ਟੀਮ ਉਸ ਵਿਰੁੱਧ ਮਾਣਹਾਨੀ ਦਾ ਕੇਸ ਤਿਆਰ ਕਰ ਰਹੀ ਹੈ। ਜਿਸ ਕਾਰਨ ਹੁਣ ਉਹਨਾਂ ਦੇ ਫੈਨਸ ਕੁਮੈਂਟ ਕਰਕੇ ਹਨੀ ਸਿੰਘ ਸਿੰਘ ਹੋਂਸਲਾ ਵਧਾ ਰਹੇ ਹਨ।


ਤਾਜਾ ਜਾਣਕਾਰੀ
ਮਸ਼ਹੂਰ ਗਾਇਕ ਹਨੀ ਸਿੰਘ ਲਈ ਆਈ ਵੱਡੀ ਮਾੜੀ ਖਬਰ, ਖੁਦ ਵੀ ਪੋਸਟ ਪਾ ਦਿੱਤੀ ਪ੍ਰਤੀਕਿਰਿਆ
ByadminApril 23, 2023Comments Off on ਮਸ਼ਹੂਰ ਗਾਇਕ ਹਨੀ ਸਿੰਘ ਲਈ ਆਈ ਵੱਡੀ ਮਾੜੀ ਖਬਰ, ਖੁਦ ਵੀ ਪੋਸਟ ਪਾ ਦਿੱਤੀ ਪ੍ਰਤੀਕਿਰਿਆ
Previous Postਪੰਜਾਬ ਦੀ ਧੀ ਨੇ ਕੈਨੇਡਾ ਚ ਵਧਾਇਆ ਮਾਣ, ਹਾਸਲ ਕੀਤਾ ਇਹ ਮੁਕਾਮ
Next Postਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, ਕਰਵਾਇਆ ICU ਚ ਦਾਖਿਲ