BREAKING NEWS
Search

ਪੰਜਾਬ ਚ ਇਥੇ ਜ਼ਹਿਰੀਲੀ ਸ਼ਰਾਬ ਨੇ ਵਰਾਇਆ ਕਹਿਰ, ਹੋਈ 3 ਮਜਦੂਰਾਂ ਦੀ ਮੌਤ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ,ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ , ਦੂਜੇ ਪਾਸੇ ਸਰਕਾਰਾਂ ਵਲੋਂ ਵੱਡੇ ਵੱਡੇ ਵਾਇਦੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਹੋ ਰਿਹਾ ਹੈ , ਇਸੇ ਵਿਚਾਲੇ ਨਸ਼ੇ ਨਾਲ ਸਬੰਧਿਤ ਇੱਕ ਵੱਡੀ ਖਬਰ ਦੱਸਾਂਗੇ, ਜਿਹੜੀ ਤੁਹਾਨੂੰ ਹੈਰਾਨ ਕਰ ਦੇਵੇਗੀ l ਪੰਜਾਬ ਚ ਇੱਕ ਵਾਰ ਫਿਰ ਤੋਂ ਜ਼ਹਿਰੀਲੀ ਸ਼ਰਾਬ ਨੇ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ l ਜਿਸ ਕਾਰਨ 3 ਮਜਦੂਰਾਂ ਦੀ ਮੌਤ ਹੋ ਗਈ l ਮੁੱਖ ਮੰਤਰੀ ਦੇ ਗੜ ਜਾਣੀ ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ ਹੈ l ਸੰਗਰੂਰ ਦੇ ਪਿੰਡ ਨਮੋਲ ਵਿਖੇ ਸਪਿਰਟ ਪੀਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮ੍ਰਿਤਕ ਕਥਿਤ ਤੌਰ ‘ਤੇ ਸ਼ਰਾਬ ਪੀਣ ਦੇ ਆਦੀ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ , ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਨਮੋਲ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਮਜ਼ਦੂਰੀ ਦਾ ਕੰਮ ਕਰਨ ਵਾਲੇ ਚਮਕੌਰ ਸਿੰਘ, ਗੁਰਮੇਲ ਸਿੰਘ ਅਤੇ ਗੁਰਤੇਜ ਸਿੰਘ ਦੀ 7 ਅਪ੍ਰੈਲ ਦੀ ਰਾਤ ਨੂੰ ਸਪਰਿਟ ਪੀ ਕੇ ਮੌਤ ਹੋ ਗਈ , ਉਹਨਾਂ ਦਸਿਆ ਕਿ ਮ੍ਰਿਤਕ ਸਪਿਰਿਟ ਪੀ ਕੇ ਸੌਂ ਗਏ, ਜਿਹੜੇ ਅੱਜ ਸਵੇਰੇ ਉੱਠ ਹੀ ਨਹੀਂ ਪਾਏ ਕਿਉਕਿ ਇਸ ਨਾਲ ਉਹਨਾਂ ਦੀ ਮੌਤ ਹੋ ਗਈ ਸੀ ।

ਪੁਲਿਸ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਤੇ ਪੜਤਾਲ ਉਪਰੰਤ ਜਿਹੜੀ ਵੀ ਗੱਲ ਸਾਹਮਣੇ ਆਵੇਗੀ , ਉਸ ਅਨੁਸਾਰ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਇਹ ਵੀ ਜਾਣਕਾਰੀ ਮਿਲੀ ਕਿ ਮ੍ਰਿਤਕ ਉਕਤ ਤਿੰਨੋ ਵਿਅਕਤੀ ਮਜ਼ਦੂਰੀ ਕਰਦੇ ਸਨ। ਦਸਦਿਆਂ ਕਿ ਦੇਸ਼ ਭਰ ਵਿਚ ਨਸ਼ੇ ਦਾ ਕੇਹਰ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਹਰ ਰੋਜ਼ ਨਸ਼ੇ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ , ਇਸ ਲਈ ਖਾਸ ਤੋਰ ਤੇ ਸਰਕਾਰਾਂ ਨੂੰ ਸਖ਼ਤੀ ਨਾਲ ਕੋਈ ਨਿਯਮ ਬਣਾਉਣੇ ਚਾਹੀਦੇ ਹਨ ਜਿਸ ਨਾਲ ਨਸ਼ੇ ਤੇ ਠੱਲ ਪਾਈ ਜਾ ਸਕੇ l



error: Content is protected !!