=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਥੇ ਘਰ ਚ ਫਟਿਆ ਗੈਸ ਸਿਲੰਡਰ, ਹੋਈ 4 ਬੱਚਿਆਂ ਦੀ ਮੌਤ

ਆਈ ਤਾਜਾ ਵੱਡੀ ਖਬਰ 

ਹਾਦਸਾ ਕਿਸੇ ਵੀ ਸਮੇਂ , ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ , ਜ਼ਿਆਦਾਤਰ ਹਾਦਸੇ ਮਨੁੱਖ ਦੀਆਂ ਗਲਤੀਆਂ ਤੇ ਲਾਹਪ੍ਰਵਾਹੀਆਂ ਕਾਰਨ ਵਾਪਰਦੇ ਹਨ l ਪਰ ਕਈ ਵਾਰ ਜਾਣੇ ਅਣਜਾਣੇ ‘ਚ ਵਾਪਰੇ ਹਾਦਸੇ ਮਨੁੱਖ ਦੀ ਰੂਹ ਕੰਬਾ ਦੇਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਘਰ ‘ਚ ਗੈਸ ਸਿਲੰਡਰ ਫੱਟ ਗਿਆ , ਜਿਸ ਕਾਰਨ 4 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ , ਉਤਰਾਖੰਡ ਦੇ ਚਕਾਰਤਾ ਵਿਚ ਇਹ ਵੱਡਾ ਹਾਦਸਾ ਉਸ ਵੇਲੈ ਵਾਪਰ ਗਿਆ , ਜਦ ਇਲਾਕੇ ਤਿਊਣੀ ‘ਚ ਇਕ ਮਕਾਨ ਵਿਚ ਅਚਨਾਕ ਭਿਆਨਕ ਅੱਗ ਲੱਗ ਗਈ , ਜਿਸ ਨਾਲ ਚਾਰ ਬੱਚੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਸਦਿਆਂ ਦੋ ਮੰਜ਼ਿਲਾ ਮਕਾਨ ‘ਚ ਗੈਸ ਸਿਲੰਡਰ ਫਟਣ ਨਾਲ ਇਹ ਅੱਗ ਲੱਗੀ।

ਇਸ ਘਟਨਾ ਵਿਚਕਾਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚੀਆਂ ਸਨ, ਉਸ ਦੇ ਟੈਂਕਰ ਚ ਪਾਣੀ ਘੱਟ ਸੀ ਜਿਸ ਵਜ੍ਹਾ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ , ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਦਰਦਨਾਕ ਹਾਦਸੇ ਚ ਇੱਕ ਢਾਈ ਸਾਲ ਦੀ ਅਧਿਰਾ, ਸਾਢੇ ਪੰਜ ਸਾਲ ਸੌਜਲ ਤੇ 9-9 ਸਾਲ ਦੀ ਸਮ੍ਰਿਧੀ ਤੇ ਸੋਨਮ ਦੀ ਮੌਤ ਹੋ ਗਈ ।

ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ । ਉਥੇ ਹੀ ਫਾਇਰ ਬ੍ਰਿਗੇਡ ਤੋਂ ਇਲਾਵਾ ਮੌਕੇ ‘ਤੇ ਤਿਊਣੀ, ਮੋਰੀ ਤੇ ਹਿਮਾਚਲ ਪ੍ਰਦੇਸ਼ ਤੋਂ ਪੁਲਿਸ ਬਲ ਪਹੁੰਚ ਗਿਆ ਸੀ, ਜਿਹਨਾਂ ਵਲੋਂ ਅੱਗ ਤੇ ਕਾਬੂ ਪਵਾਉਣ ਲਈ ਸਹਯੋਗ ਦਿੱਤਾ ਗਿਆ ।

ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮਕਾਨ ਲੱਕੜੀ ਦਾ ਬਣਿਆ ਹੋਇਆ ਸੀ , ਜਿਸ ਕਾਰਨ ਅੱਗ ਲੱਗ ਗਈ , ਤੇ ਫਾਇਰ ਬ੍ਰਿਗੇਡ ਦੇ ਵਾਹਨਾਂ ਦੇ ਪੁਹੰਚਣ ਤੱਕ ਅੱਗ ਕਾਫੀ ਭਿਆਨਕ ਹੋ ਗਈ ਸੀ, ਪਰ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।




error: Content is protected !!