=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਭੈਣ ਨੇ ਕਰਾਈ ਸੀ ਲਵ ਮੈਰਿਜ,ਨਾਰਾਜ਼ ਭਰਾ ਨੇ ਜੀਜੇ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਭੈਣ ਭਰਾ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਹੈ , ਇਸ ਰਿਸ਼ਤੇ ਵਿੱਚ ਲੜਾਈ ਝਗੜਾ ਤੇ ਬਹੁਤ ਸਾਰਾ ਪਿਆਰ ਹੁੰਦਾ ਹੈ ,ਇਸੇ ਵਿਚਾਲੇ ਅੱਜ ਅਸੀਂ ਇੱਕ ਅਜਿਹਾ ਮਾਮਲਾ ਦੱਸਾਂਗੇ, ਜਿਸਨੇ ਭੈਣ ਭਰਾ ਦੇ ਰਿਸ਼ਤੇ ਨੂੰ ਤਾੜ ਤਾੜ ਕਰਕੇ ਰੱਖ ਦਿੱਤਾ l ਦਰਅਸਲ ਇੱਕ ਭੈਣ ਨੇ ਲਵ ਮੈਰਿਜ ਕਰਵਾਈ ਸੀ, ਜਿਸਤੋ ਨਾਰਾਜ਼ ਭਰਾ ਨੇ ਆਪਣੇ ਹੀ ਜੀਜੇ ਨੂੰ ਦਰਦਨਾਕ ਮੌਤ ਦੇ ਦਿੱਤੀ l ਰੋਂਗਟੇ ਖੜੇ ਕਰਨ ਵਾਲਾ ਮਾਮਲਾ ਨਾਰਨੌਲ ਤੋਂ ਸਾਹਮਣੇ ਆਇਆ l ਜਿੱਥੇ ਭੈਣ ਵਲੋਂ ਕਰਵਾਏ ਗਏ ਪ੍ਰੇਮ ਵਿਆਹ ਤੋਂ ਇੱਕ ਵੀਰ ਇਨ੍ਹਾਂ ਜ਼ਿਆਦਾ ਨਾਰਾਜ਼ ਹੋ ਗਿਆ ਕਿ ਉਸ ਵੀਰ ਨੇ ਆਪਣੇ ਹੀ ਜੀਜੇ ਨੂੰ ਪਹਿਲਾਂ ਅਗਵਾ ਕੀਤਾ ,ਫਿਰ ਉਸ ਦੀ ਹੱਤਿਆ ਕਰ ਦਿੱਤੀ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਕਿ ਲਵ ਮੈਰਿਜ ਕਰਨ ਵਾਲਾ ਨੌਜਵਾਨ ਤੇ ਲੜਕੀ ਦੋਵੇਂ ਇਕ ਹੀ ਪਿੰਡ ਦੇ ਹਨ ਤੇ ਦੋਵਾਂ ਨੇ 3 ਦਿਨ ਪਹਿਲਾਂ ਹੀ ਵਿਆਹ ਕੀਤਾ ਸੀ। ਲੜਕੀ ਦਾ ਪਰਿਵਾਰ ਇਸ ਵਿਆਹ ਨੂੰ ਆਪਣੀ ਇੱਜਤ ਨਾਲ ਜੋੜ ਕੇ ਦੇਖ ਰਿਹਾ ਸੀ। ਜਿਸ ਕਾਰਨ ਖਫ਼ਾ ਹੋਏ ਨੌਜਵਾਨ ਨੇ ਆਪਣੇ ਹੀ ਭੈਣ ਦੇ ਸੁਹਾਗ ਨੂੰ ਖ਼ਤਮ ਕਰ ਦਿੱਤਾ l

ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਜ਼ਿਲੇ ਦੇ ਪਿੰਡ ਖੋੜ ਦੀ ਇਕ ਲੜਕੀ ਨੂੰ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਨਾਲ ਪਿਆਰ ਹੋ ਗਿਆ ਜਿਸ ਕਾਰਨ ਦੋਵਾਂ ਨੇ 28 ਮਾਰਚ ਨੂੰ ਪ੍ਰੇਮ ਵਿਆਹ ਕਰ ਲਿਆ ਸੀ।ਨ ਜਿਸ ਤੋਂ ਲੜਕੀ ਪਰਿਵਾਰ ਕਾਫ਼ੀ ਖਫ਼ਾ ਸੀ

ਹੁਣ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੜਕੇ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦੀਪਕ ਨੂੰ ਲੜਕੀ ਦੇ ਭਰਾ ਤੇ ਹੋਰ ਲੋਕਾਂ ਨੇ ਅਗਵਾ ਕਰ ਲਿਆ ਸੀ , ਅਗਵਾ ਕਰਨ ਤੋਂ ਬਾਅਦ ਉਸਨੂੰ ਰੇਵਾੜੀ ਲਿਜਾ ਕੇ ਕੁੱਟ-ਕੁੱਟ ਕੇ ਮੋਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਲਾਸ਼ ਰਾਜਸਥਾਨ ਦੇ ਸ਼ਾਹਪੁਰਾ ’ਚ ਸੁੱਟ ਦਿੱਤੀ। ਨੌਜਵਾਨ ਦੀ ਮੌਤ ਤੋਂ ਬਾਅਦ ਦੋਵੇਂ ਧਿਰਾਂ ’ਚ ਤਣਾਅ ਵਧ ਗਿਆ ਹੈ। ਫਿਲਹਾਲ ਪੁਲਿਸ ਵਲੋਂ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l




error: Content is protected !!