ਆਈ ਤਾਜਾ ਵੱਡੀ ਖਬਰ
ਕਿਸੇ ਵੀ ਸੂਬੇ ਦੀ ਸ਼ਾਨ ਹੁੰਦੇ ਹਨ ਉਸ ਸੂਬੇ ਦੇ ਕਲਾਕਾਰ l ਕਲਾਕਾਰਾਂ ਦੇ ਲਈ ਤਾਂ ਪੰਜਾਬ ਦੀ ਧਰਤੀ ਕਿਸੇ ਨਾਲੋਂ ਘੱਟ ਨਹੀਂ , ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਅਜਿਹੇ ਬਹੁਤ ਸਾਰੇ ਕਲਾਕਾਰਾਂ ਨੇ ਜਨਮ ਲਿਆ ਜਿਹਨਾਂ ਨੇ ਦੁਨੀਆ ਭਰ ਵਿੱਚ ਭਾਰਤ ਦੇਸ਼ ਦਾ ਨਾਮ ਰੋਸ਼ਨ ਕੀਤਾ l ਪਰ ਪੰਜਾਬ ਵਿਚ ਬੀਤੇ ਕੁਝ ਸਮੇ ਤੋਂ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ,ਜਿਸਨੇ ਵੱਖੋ-ਵੱਖਰੀ ਇੰਡਸਟਰੀ ਤੇ ਬੜਾ ਮਾੜਾ ਪ੍ਰਭਾਵ ਪਾਇਆ l ਅਜੇਹੀ ਹੀ ਇੱਕ ਮੰਦਭਾਗੀ ਖ਼ਬਰ ਦੱਸਾਂਗੇ , ਜਿੱਥੇ ਪੰਜਾਬ ਦੀ ਮਸ਼ਹੂਰ ਸੰਗੀਤਿਕ ਹਸਤੀ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਇੰਡਸਟਰੀ ਨੂੰ ਵੱਡਾ ਸਦਮਾ ਲਗਿਆ ਹੈ l
ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਸਿੱਧ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਦਾ ਅੱਜ ਦਿਹਾਂਤ ਹੋ ਗਿਆ । ਜਿਸ ਕਾਰਨ ਅੱਜ ਸੰਗੀਤ ਜਗਤ ਨੂੰ ਅਜਿਹਾ ਵੱਡਾ ਘਾਟਾ ਹੋਇਆ ,ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ , ਦੱਸਦਿਆਂ ਕਿ ਕੁੰਢਾ ਸਿੰਘ ਧਾਲੀਵਾਲ ਪੰਜਾਬੀ ਮਨੋਰੰਜਨ ਜਗਤ ਦਾ ਇਕ ਵੱਡਾ ਨਾਂ ਸਨ, ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ। ਸ਼ੁਕਰਵਾਰ ਨੂੰ ਦੁਪਹਿਰ 1 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ।
ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਜਾਣੀ ਸ਼ਨੀਵਾਰ ਨੂੰ ਦੁਪਹਿਰ 12 ਵਜੇ ਜਗਰਾਓਂ ਨੇੜੇ ਪਿੰਡ ਚੌਂਕੀਮਾਨ ਵਿਖੇ ਕੀਤਾ ਜਾਵੇਗਾ। ਜਿਕਰੇਖਸ ਹੈ ਕਿ ਕੁੰਢਾ ਧਾਲੀਵਾਲ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਦਿੱਤਾ।
ਦੂਜੇ ਪਾਸੇ ਦਸਦਿਆਂ ਕਿ ਕੁੰਢਾ ਧਾਲੀਵਾਲ ਦਾ ਜਨਮ ਫਰਵਰੀ 1954 ‘ਚ ਨਛੱਤਰ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਆਪਣੀ ਕਲਮ ਨਾਲ ਕਰੀਬ 8 ਹਜ਼ਾਰ ਤੋਂ ਵੱਧ ਗੀਤ ਲਿਖੇ ਸਨ। ਉਹਨਾਂ ਵਲੋਂ ਪੰਜਾਬੀ ਸੰਗੀਤ ਜਗਤ ਵਿੱਚ ਵੱਡਾ ਨਾਮ ਕਮਾਇਆ ਜਾ ਚੁਕਿਆ ਹੈ , ਅੱਜ ਉਹਨਾਂ ਦੇ ਦੇਹਾਂਤ ਤੇ ਸਾਰੀਆਂ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ l
ਤਾਜਾ ਜਾਣਕਾਰੀ