ਜਸਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਕੈਨੇਡਾ ਤੋਂ ਫੋਨ ਕਰਕੇ ਆਪਣੇ ਉੱਪਰ ਗੁਰਪ੍ਰੀਤ ਸਿੰਘ ਨੂੰ ਮਾਰਨ ਲਈ ਮਜ਼ਬੂਰ ਕਰਨ ਦੇ ਦੋਸ਼ ਸਿਰੇ ਤੋਂ ਨਕਾਰ ਦਿੱਤੇ ਹਨ। ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਗੁਰਪ੍ਰੀਤ ਸਿੰਘ ਨਾਲ ਵਿਆਹ ਹੋਇਆ ਹੈ।
ਪਰ ਉਸ ਦੇ ਪਰਿਵਾਰ ਵਾਲੇ ਸਿਰਫ ਮੰਗਣਾ ਹੋਇਆ ਹੀ ਦੱਸਦੇ ਹਨ। ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਜਸਪ੍ਰੀਤ ਕੌਰ ਨੇ ਗੁਰਪ੍ਰੀਤ ਸਿੰਘ ਨੂੰ ਬਾਹਰ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਉਸ ਨਾਲ ਫੋਨ ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ। ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਆਤਮ ਹੱਤਿਆ ਕਰ ਲਈ ਸੀ।
ਜਸਪ੍ਰੀਤ ਕੌਰ ਨੇ ਫੋਨ ਰਾਹੀਂ ਲਾਈਵ ਹੋ ਕੇ ਦੱਸਿਆ ਹੈ ਕਿ ਉਸ ਦੀ ਗੁਰਪ੍ਰੀਤ ਸਿੰਘ ਨਾਲ ਫੋਨ ਤੇ ਰੋਜ਼ਾਨਾ ਗੱਲਬਾਤ ਹੁੰਦੀ ਸੀ। ਜਿਸ ਦਾ ਉਸ ਕੋਲ ਸਬੂਤ ਵੀ ਹੈ। ਉਸ ਦੇ ਵਿਆਹ ਦੇ ਵੀ ਉਸ ਕੋਲ ਸਬੂਤ ਹਨ। ਗੁਰਪ੍ਰੀਤ ਸਿੰਘ ਨੇ 19 ਮਈ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਸੀ ਕਿ ਉਸ ਦਾ ਤਾਇਆ ਸੁਖਦੇਵ ਸਿੰਘ ਅਤੇ ਉਸ ਦਾ ਭਰਾ ਹਰਦੀਪ ਸਿੰਘ ਉਸ ਨਾਲ ਲੜਦੇ ਰਹਿੰਦੇ ਸਨ। ਕਿਉਂਕਿ ਉਸ ਤੋਂ ਬਾਈਕ ਨਾਲ ਹਾਦਸਾ ਹੋ ਗਿਆ ਸੀ। ਗੁਰਪ੍ਰੀਤ ਸਿੰਘ ਡਰੱਗ ਲੈਣ ਦਾ ਆਦੀ ਸੀ।
ਉਸ ਨੂੰ ਚੜਿੱਕ ਦੇ ਸੈਂਟਰ ਵਿੱਚ ਵੀ ਨਸ਼ਾ ਛੁਡਾਉਣ ਲਈ ਰੱਖਿਆ ਗਿਆ ਸੀ। ਇਸ ਤੋਂ ਬਿਨਾਂ ਗੁਰਪ੍ਰੀਤ ਸਿੰਘ ਕਾਲੇ ਪੀਲੀਏ ਦਾ ਵੀ ਮਰੀਜ਼ ਦੱਸਿਆ ਜਾਂਦਾ ਸੀ। ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਸਪ੍ਰੀਤ ਕੌਰ ਨੂੰ ਫੋਨ ਤੇ ਕਿਹਾ ਸੀ ਕਿ ਉਹ ਇਹ ਕਹਿ ਦੇਵੇ ਕਿ ਗੁਰਪ੍ਰੀਤ ਸਿੰਘ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਉਸ ਨੇ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕੀਤੀ ਹੈ।
ਜਿਸ ਦੀ ਰਿਕਾਰਡਿੰਗ ਜਸਪ੍ਰੀਤ ਕੌਰ ਕੋਲ ਮੌਜੂਦ ਹੈ। ਜਸਪ੍ਰੀਤ ਅਨੁਸਾਰ ਗੁਰਪ੍ਰੀਤ ਸਿੰਘ ਦਾ ਤਾਇਆ ਅਤੇ ਉਸ ਦਾ ਭਰਾ ਉਸ ਤੇ ਝੂਠੇ ਦੋਸ਼ ਲਗਾ ਕੇ ਆਪ ਬਚਣਾ ਚਾਹੁੰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਕੈਨੇਡਾ ਤੋਂ ਲਾਈਵ ਹੋ ਕੁੜੀ ਨੇ ਆਪਣੇ ਮਰ ਚੁੱਕੇ ਪਤੀ ਬਾਰੇ ਕੀਤੇ ਹੋਸ਼ ਉਡਾਉਣ ਵਾਲੇ ਖੁਲਾਸੇ, ਦੇਖੋ ਪੂਰੀ ਵੀਡੀਓ
ਤਾਜਾ ਜਾਣਕਾਰੀ