BREAKING NEWS
Search

ਅਸਮਾਨੋਂ ਆਏ ਕਹਿਰ ਨੇ 2 ਨੌਜਵਾਨਾਂ ਨੂੰ ਲਿਆ ਲਪੇਟ ਚ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਕੁਦਰਤ ਜਿਨ੍ਹਾਂ ਮਨੁੱਖ ਦਾ ਭਲਾ ਕਰਦੀ ਹੈ , ਉਸਤੋਂ ਵੱਧ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਮਨੁੱਖ ਨੂੰ ਸਜ਼ਾ ਦੇਂਦੀ ਹੈ , ਮਨੁੱਖ ਆਪਣੇ ਲਾਭ ਲਈ ਲਗਾਤਾਰ ਰੁੱਖਾਂ ਨੂੰ ਵੱਢ ਰਿਹਾ ਹੈ , ਜਿਸ ਦਾ ਨਤੀਜਾ ਮਨੁੱਖ ਨੂੰ ਕੁਦਰਤ ਦੀ ਕਰੋਪੀ ਦੇ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ l ਦੁਨੀਆ ਭਰ ਵਿੱਚ ਕੁਦਰਤ ਦੀ ਕਰੋਪੀ ਵੇਖਣ ਨੂੰ ਮਿਲਦੀ ਪਈ ਹੈ , ਜਿਸ ਕਾਰਨ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਅਸਮਾਨੋਂ ਆਏ ਕਹਿਰ ਨੇ 2 ਨੌਜਵਾਨਾਂ ਨੂੰ ਆਪਣੀ ਲਪੇਟ ਚ ਲੈ ਲਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ , ਹਰਿਆਣਾ ਦਾ ਇਹ ਮਾਮਲਾ ਹੈ ਜਿੱਥੇ ਦੇ ਪਿੰਡ ਕਾਂਵੀ ‘ਚ ਖੇਤਾਂ ਚ ਕੰਮ ਕਰਨ ਆਏ ਮਜ਼ਦੂਰਾਂ ’ਤੇ ਅਸਮਾਨੀ ਬਿਜਲੀ ਡਿੱਗ ਗਈ।

ਇਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਨਾਲ ਮੌਜੂਦ 2 ਸਾਲ ਦਾ ਬੱਚਾ ਵੀ ਬੁਰੀ ਤਰਾਂ ਨਾਲ ਝੁਲਸ ਗਿਆ, ਪਰ ਉਸ ਦੀ ਜਾਨ ਬਚ ਗਈ। ਦਸਦਿਆਂ ਮ੍ਰਿਤਕਾਂ ਦੀ ਉਮਰ 20 ਤੇ 21 ਸਾਲ ਦੀ ਦੱਸੀ ਜਾ ਰਹੀ ਹੈ । ਜਦੋ ਇਹ ਘਟਨਾ ਵਾਪਰੀ ਤਾਂ ਇਹ ਦੋਵੇਂ ਮੀਂਹ ਪੈਣ ਤੋਂ ਬਾਅਦ ਦਰੱਖਤ ਹੇਠਾਂ ਖੜ੍ਹੇ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਸਿਕੰਦਰਾਬਾਦ ਤੋਂ ਕਰੀਬ 12 ਤੋਂ 15 ਮਜ਼ਦੂਰ ਵਾਢੀ ਲਈ ਨੇੜਲੇ ਪਿੰਡ ਢਾਣੀ ਬਠੋਟਾ ਵਿਖੇ ਆਏ ਹੋਏ ਸਨ।

ਇਹ ਲੋਕ ਕਣਕ ਦੀ ਫ਼ਸਲ ਦੀ ਕਟਾਈ ਕਰ ਰਹੇ ਸਨ। ਜਦੋ ਆਹ ਵਾਢੀ ਕਰਦੇ ਪਏ ਸਨ ਤਾਂ ਵਾਢੀ ਕਰਦੇ ਸਮੇਂ ਅਚਾਨਕ ਮੌਸਮ ਬਦਲ ਗਿਆ , ਗਰਜ ਨਾਲ ਮੀਂਹ ਵੀ ਤੇਜ਼ੀ ਨਾਲ ਪੈਣਾ ਪੈਣਾ ਸ਼ੁਰੂ ਹੋ ਗਿਆ , ਉਸੇ ਸਮੇ ਵਾਢੀ ਕਰਾਉਣ ਵਾਲਾ ਮਾਲਕ ਚਾਹ ਲੈ ਕੇ ਖੇਤ ਚ ਪਹੁੰਚ ਗਿਆ ਤਾਂ ਖੇਤ ‘ਚ ਕੰਮ ਕਰ ਰਹੇ ਅਮਰਪਾਲ ਅਤੇ ਕਲਿਆਣ ਦੋਵੇਂ ਮੀਂਹ ਤੋਂ ਬਚਣ ਲਈ ਦਰੱਖਤ ਹੇਠਾਂ ਜਾ ਬੈਠੇ।

ਜ੍ਹਿਨਾਂ ਨਾਲ ਦੀਪਾਂਸ਼ੂ ਨਾਂ ਦਾ 2 ਸਾਲ ਦਾ ਬੱਚਾ ਵੀ ਮਜੂਦ ਸੀ , ਇਸ ਦੌਰਾਨ ਅਚਾਨਕ ਦਰੱਖਤ ‘ਤੇ ਬਿਜਲੀ ਡਿੱਗ ਗਈ। ਜਿਸ ਕਾਰਨ ਇਹ ਵੱਡੀ ਘਟਨਾ ਵਾਪਰ ਗਈ l



error: Content is protected !!