=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਦੀਆਂ ਖ਼ੁਸ਼ੀਆਂ ਚ ਵਿਛੇ ਸੱਥਰ – ਵਿਆਹ ਤੋਂ ਕੁਝ ਘੰਟੇ ਪਹਿਲਾਂ ਹੋਈ ਚਾਚੇ ਦੀ ਏਦਾਂ ਮੌਤ

ਆਈ ਤਾਜਾ ਖਬਰ 

ਜਿਸ ਘਰ ਵਿੱਚ ਵਿਆਹ ਹੁੰਦਾ ਹੈ ਉਸ ਘਰ ਵਿੱਚ ਖੁਸ਼ੀਆਂ ਤੇ ਰੌਣਕਾਂ ਦਾ ਮਾਹੌਲ ਹੁੰਦਾ ਹੈ l ਘਰ ਵਿੱਚ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਨੇ , ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਾ ਹੁੰਦਾ ਹੈ , ਪਰ ਇਹ ਸਾਰੀਆਂ ਖੁਸ਼ੀਆਂ ਉਸ ਵੇਲੇ ਉਦਾਸੀ ਵਿੱਚ ਤਬਦੀਲ ਹੋ ਜਾਂਦੀਆਂ ਨੇ ਜਦੋ ਵਿਆਹ ਵਿੱਚ ਅਚਾਨਕ ਕੋਈ ਹਾਦਸਾ ਵਾਪਰ ਜਾਵੇ , ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਆਹ ਦੀਆਂ ਖ਼ੁਸ਼ੀਆਂ ਚ ਸੱਥਰ ਵਿਛ ਗਏl ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਜਿਥੇ ਸੀਨੀਅਰ ਅਕਾਲੀ ਆਗੂ ਪ੍ਰੇਮ ਚੰਦ ਗਰਗ ਦੇ ਛੋਟੇ ਭਰਾ ਸੁਰਿੰਦਰ ਪਾਲ ਭੋਲਾ ਦਾ ਅਚਾਨਕ ਮੋਟਰਸਾਈਕਲ ਖੰਭੇ ਨਾਲ ਟਕਰਾਅ ਗਿਆ ,ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

ਹਾਦਸੇ ਦੌਰਾਨ ਸੁਰਿੰਦਰ ਪਾਲ ਭੋਲਾ ਆਪਣੇ ਭਤੀਜੇ ਨਾਲ ਸ਼ਹਿਰ ਦੀ ਨਵੀਂ ਅਨਾਜ ਮੰਡੀ ‘ਚੋਂ ਜਾ ਰਹੇ ਸਨ, ਇਸ ਹਾਦਸੇ ਵਿੱਚ ਜਿਥੇ ਸੁਰਿੰਦਰ ਫੀ ਮੌਤ ਹੋ ਗਈ , ਜਦੋਂਕਿ ਹਾਦਸੇ ‘ਚ ਉਨ੍ਹਾਂ ਦੇ ਭਤੀਜੇ ਦੇ ਮਾਮੂਲੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਭੋਲਾ ਆਪਣੇ 4 ਸਾਲ ਦੇ ਭਤੀਜੇ ਨੂੰ ਦੁਕਾਨ ਤੋਂ ਘਰ ਛੱਡਣ ਲਈ ਜਾਂਦਾ ਪਿਆ ਸੀ , ਅਖੀ ਦੇਖਣ ਵਾਲੇ ਲੋਕਾਂ ਨੇ ਦਸਿਆ ਕਿ ਇਸ ਦੌਰਾਨ ਜਦੋਂ ਉਹ ਅਨਾਜ ਮੰਡੀ ਜਦੋ ਪਹੁੰਚੇ ਤਾਂ ਭੋਲਾ ਮੋਬਾਇਲ ‘ਤੇ ਗੱਲ ਕਰਨ ਤੋਂ ਬਾਅਦ ਜਦੋਂ ਫੋਨ ਆਪਣੀ ਜੇਬ ‘ਚ ਪਾਉਣ ਲੱਗਾ ਤਾਂ ਉਨ੍ਹਾਂ ਦੇ ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਖੰਭੇ ‘ਚ ਜਾ ਲੱਗਾ l

ਇਸ ਦੌਰਾਨ ਸਿਰ ਖੰਭੇ ਨਾਲ ਟਕਰਾ ਗਿਆ ਜਿਸ ਕਾਰਨ ਭੋਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਭਤੀਜੇ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਹੋ ਗਿਆ। ਓਧਰ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ‘ਚ ਸੋਗ ਫੈਲ ਗਿਆ।

ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਨੂੰ ਹੀ ਮ੍ਰਿਤਕ ਵਿਅਕਤੀ ਦੇ ਭਰਾ ਦੇ ਬੇਟੇ ਦਾ ਵਿਆਹ ਸਮਾਗਮ ਸੀ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ , ਪਰ ਹੁਣ ਇਹ ਸਾਰੀਆਂ ਖੁਸ਼ੀਆਂ ਮਾਤਮ ਚ ਬਦਲ ਚੁੱਕੀਆਂ ਹਨ l ਵਿਆਹ ਵਾਲੇ ਦਿਨ ਵਾਪਰੇ ਇਸ ਮੰਦਭਾਗੇ ਹਾਦਸੇ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ।




error: Content is protected !!