=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਦੀ ਧੀ ਨੇ ਕੈਨੇਡਾ ਚ ਵਧਾਇਆ ਮਾਣ, ਮੰਤਰੀ ਦਾ ਅਹੁਦਾ ਸੰਭਾਲਿਆ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਵੱਖਰੀ ਪਛਾਣ ਸਦਕਾ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ , ਖ਼ਾਸ ਤੋਰ ਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੇ ਹੁਨਰ ਸਦਕਾ ਪੰਜਾਬ ਦ ਨਾਮ ਚਮਕਾਇਆ ਹੋਇਆ ਹੈ , ਅੱਜ ਇੱਕ ਅਜੇਹੀ ਧੀ ਬਾਰੇ ਦੱਸਾਂਗੇ , ਜਿਸਨੇ ਪੰਜਾਬੀਆਂ ਦੇ ਗੜ ਕੈਨੇਡਾ ਵਿੱਚ ਪੰਜਾਬ ਦਾ ਮਾਨ ਵਧਾਇਆ ਹੈ l ਦੱਸਦਿਆਂ ਕਿ ਪੰਜਾਬ ਦੀ ਧੀ ਨੇ ਕੈਨੇਡਾ ‘ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲਿਆ , ਜਿਸਦੀ ਖੁਸ਼ੀ ਪੂਰੇ ਪੰਜਾਬ ਭਰ ਚ ਵੇਖਣ ਨੂੰ ਮਿਲਦੀ ਪਈ ਹੈ l ਜਿਕਰੇਖਾਸ ਹੈ ਕਿ ਪੰਜਾਬ ਦੀ ਨੀਨਾ ਤਾਂਗੜੀ ਨੇ ਕੈਨੇਡਾ ਚ ਭਾਈਚਾਰੇ ਦਾ ਮਾਣ ਵਧਾਇਆ ।

ਨੀਨਾ ਨੇ ਕੈਨੇਡਾ ਦੇ ਓਂਟਾਰੀਓ ‘ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲਿਆ , ਜਿਸ ਕਾਰਨ ਪੂਰੇ ਪੰਜਾਬ ਦੇ ਲੋਕ ਉਹਨਾਂ ਤੇ ਮਾਨ ਮਹਿਸੂਸ ਕਰਦੇ ਪਏ ਹਨ । ਨਾਲ ਹੀ ਦੱਸਦਿਆਂ ਕਿ ਨੀਨਾ ਤਾਂਗੜੀ ਮਿਸੀਸਾਗਾ-ਸਟ੍ਰੀਟਸਵਿਲੇ ਲਈ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ ਮੈਂਬਰ ਰਹੀ । ਮੰਤਰੀ ਵਜੋਂ ਆਪਣੀ ਨਵੀਂ ਭੂਮਿਕਾ ਵਿੱਚ ਨੀਨਾ ਓਂਟਾਰੀਓ ਦੇ ਛੋਟੇ ਕਾਰੋਬਾਰੀ ਭਾਈਚਾਰੇ ਨੂੰ ਵਧਾਉਣ ਅਤੇ ਕੋਵਿਡ-19 ਮਹਾਮਾਰੀ ਤੋਂ ਸੂਬੇ ਦੀ ਰਿਕਵਰੀ ਚ ਸਹਾਇਤਾ ਕਰਨ ਲਈ ਵਚਨਬੱਧ ਹੈ।

ਉੱਥੇ ਹੀ ਇਸ ਅਹੁਦੇ ਨੂੰ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ‘ਚ ਨੀਨਾ ਤਾਂਗੜੀ ਵਲੋਂ ਆਖਿਆ ਗਿਆ ਕਿ ਉਹ ਵਿਸ਼ੇਸ਼ ਤੌਰ ‘ਤੇ ਉਹਨਾਂ ਲੋਕਾਂ ਲਈ ਕੰਮ ਕਰੇਗੀ, ਜਿਹੜੇ ਲੋਕ ਪਹਿਲੀ ਵਾਰ ਕੈਨੇਡਾ ‘ਚ ਘਰ ਖਰੀਦਣਾ ਚਾਹੁੰਦੇ ਹਨ ਜਾਂ ਪੜ੍ਹਾਈ ਲਈ ਇੱਥੇ ਆ ਕੇ ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹਨ।

ਨੀਨਾ ਵਿੱਤੀ ਪ੍ਰਬੰਧਨ ਵਿੱਚ 30 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਾਲੀ ਇੱਕ ਉਦਯੋਗਪਤੀ ਤੇ ਛੋਟੇ ਕਾਰੋਬਾਰ ਦੀ ਮਾਲਕ ਹੈ। ਪਰ ਇਸ ਲੜਕੀ ਦੇ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਉਸਨੇ ਸਫਲਤਾਪੂਰਵਕ ਆਪਣੀ ਬੀਮਾ ਕੰਪਨੀ ਚਲਾਈ। ਪਰ ਅੱਜ ਇਸ ਔਰਤ ਦੀਆਂ ਵੱਡੀਆਂ ਪ੍ਰਾਪਤੀਆਂ ਨੇ ਸਾਰਿਆਂ ਦਾ ਮਾਨ ਵਧਾ ਦਿੱਤਾ ਹੈ ।




error: Content is protected !!