ਆਈ ਤਾਜਾ ਵੱਡੀ ਖਬਰ

ਪੰਜਾਬ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਇੱਕ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਜਾਂਦੇ ਹਨ , ਜਿਥੇ ਜਾ ਕੇ ਉਹਨਾਂ ਨੂੰ ਦਿਨ ਰਾਤ ਮਿਹਨਤ-ਮਜ਼ਦੂਰੀ ਕਰਨੀ ਪੈਂਦੀ ਹੈ l ਕਈ ਵਾਰ ਮਿਹਨਤ ਮਜ਼ਦੂਰੀ ਕਰਦਿਆਂ ਉਹਨਾਂ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ , ਜਿਹੜੇ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦੇਂਦੇ ਹਨ, ਅਜੇਹੀ ਹੀ ਇੱਕ ਮੰਦਭਾਗੀ ਖ਼ਬਰ ਕਨੈਡਾ ਤੋਂ ਸਾਹਮਣੇ ਆਈ ਜਿੱਥੇ ਕੈਨੇਡਾ ਤੋਂ ਇੱਕ ਮਾੜੀ ਖਬਰ ਸਾਹਮਣੇ ਆਈ ਜਿੱਥੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ l

ਦੱਸਦਿਆਂ ਕਿ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਜਿੱਲ੍ਹਾ ਮੋਗਾ ਦੇ ਪਿੰਡ ਸੁਖਾਨੰਦ ਦੇ ਵਾਸੀ ਗੁਰਮਿੰਦਰ ਸਿੰਘ ਉਮਰ 40 ਸਾਲਾਂ ਪੁੱਤਰ ਗੁਰਚਰਨ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਲਿਵਰ ਦੀ ਗੰਭੀਰ ਬੀਮਾਰੀ ਦੇ ਚਲਦਿਆਂ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ । ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਗੁਰਮਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਲੜਕਾ ਸੀ, ਜਿਹੜਾ ਸ਼ਾਦੀਸ਼ੁਦਾ ਸੀ, ਉਸ ਦੀ ਪਤਨੀ ਤੇ 10 ਸਾਲਾ ਪੁੱਤ ਵੀ ਕੈਨੇਡਾ ਵਿਖੇ ਰਹਿ ਰਹੇ ਹਨ।

ਬੇਵਕਤੀ ਹੋਈ ਇਸ ਮੌਤ ਨਾਲ ਉਹਨਾ ਦੇ ਪਿੰਡ ਸੁੱਖਾਨੰਦ ’ਚ ਸੋਗ ਦੀ ਲਹਿਰ ਦੌੜ ਗਈ। ਦੱਸਦਿਆਂ ਕਿ ਵਿਦੇਸ਼ਾਂ ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਲੋਕਾਂ ਨੂੰ ਇੱਕ ਨਵੀਂ ਚਿੰਤਾ ਵਿੱਚ ਪਾ ਰਹੀਆਂ ਹਨ , ਜਿਸ ਕਾਰਨ ਹੁਣ ਸਰਕਾਰਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਭਾਰਤ ਵਿੱਚ ਹੀ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾਵੇ ਤਾਂ ਜੋ ਨੌਜਵਾਨ ਐਥੇ ਭਾਰਤ ਵਿੱਚ ਹੀ ਆਪਣੇ ਪਰਿਵਾਰ ਲਈ ਰੋਟੀ ਕਮਾ ਕੇ ਉਹਨਾਂ ਦਾ ਪਾਲਣ ਪੋਸ਼ਣ ਕਰ ਸਕੇ l

ਪਰ ਇਸ ਮੰਦਭਾਗੀ ਘਟਨਾ ਨੇ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਤੇ ਮਾਪਿਆਂ ਆ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l


ਤਾਜਾ ਜਾਣਕਾਰੀ
ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ
ByadminMarch 29, 2023Comments Off on ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ
Previous Postਅਮਰੀਕਾ ਕੋਲੋਂ ਆਈ ਵੱਡੀ ਮਾੜੀ ਖਬਰ, ਭਿਆਨਕ ਅੱਗ ਲੱਗਣ ਕਾਰਨ 37 ਲੋਕਾਂ ਦੀ ਮੌਤ ਅਤੇ ਸੈਂਕੜੇ ਹੋਏ ਜਖਮੀ
Next Postਭਾਰਤ ਦਾ ਅਜਿਹਾ ਪਿੰਡ ਜਿਥੇ ਸਾਇਰਨ ਵੱਜਦੇ ਹੀ ਬੰਦ ਹੋ ਜਾਂਦੇ ਹਨ ਘਰ ਦੇ ਟੀ ਵੀ ਫੋਨ ਅਤੇ ਲੈਪਟਾਪ