ਆਈ ਤਾਜਾ ਵੱਡੀ ਖਬਰ
ਅੱਜ ਕੱਲ੍ਹ ਦੇ ਸਮੇਂ ‘ਚ ਲੋਕਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦੇ ਢੰਗ ‘ਚ ਬਹੁਤ ਜ਼ਿਆਦਾ ਬਦਲਾਅ ਆ ਚੁੱਕੇ ਹਨ , ਲੋਕ ਟੈਕਨੋਲਜੀ ਉਪਰ ਪੂਰੀ ਤਰ੍ਹਾਂ ਨਾਲ ਨਿਰਭਰ ਹੋ ਚੁੱਕੇ ਹਨ , ਕਿਸੇ ਕੋਲ ਇਨ੍ਹਾਂ ਸਮਾਂ ਨਹੀਂ ਹੈ ਕਿ ਉਹ ਹੱਥੀਂ ਕੰਮ ਕਰਨ ਨੂੰ ਪਹਿਲ ਦੇਣ , ਬਲਕਿ ਹਰੇਕ ਕੰਮ ਲਈ ਅਸੀਂ ਸਕ੍ਰੀਨਾਂ ਤੇ ਨਿਰਭਰ ਹੋ ਚੁੱਕੇ ਹਾਂ , ਲੋਕ ਆਪਣੇ ਪਰਿਵਾਰ ਤੱਕ ਨੂੰ ਸਮਾਂ ਨਹੀਂ ਦੇ ਪਾਉਂਦੇ ਇਸ ਡਿਜਿਟਲ ਹੋਈ ਜ਼ਿੰਦਗੀ ਕਾਰਨ , ਅੱਜ ਅਸੀਂ ਤੁਹਾਨੂੰ ਭਾਰਤ ਦਾ ਇੱਕ ਅਜਿਹਾ ਪਿੰਡ ਦੱਸਾਂਗੇ ਜਿਥੇ ਸਾਇਰਨ ਵੱਜਦੇ ਹੀ ਸਾਰੇ ਘਰਾਂ ਦੇ ਟੀ.ਵੀ ਫੋਨ ਤੇ ਲੈਪਟਾਪ ਬੰਦ ਹੋ ਜਾਂਦੇ ਹਨ l
ਦਰਅਸਲ ਤਕਨੀਕ ਦੇ ਵਿਕਾਸ ਨਾਲ ਲੋਕ ਆਪਣੇ ਸਿਹਤ ਦਾ ਖਿਆਲ ਤਾਂ ਦੂਰ ਪਰਿਵਾਰ ਵਾਲਿਆਂ ਤੱਕ ਨੂੰ ਭੁੱਲ ਚੁੱਕੇ ਹਨ । ਫੋਨ ਜਾਂ ਫਿਰ ਕਹੋ ਕਿ ਸਕ੍ਰੀਨ ਦੀ ਆਦਤ ਇੰਨੀ ਵੱਧ ਗਈ, ਕਿ ਕੁਝ ਹੋਰ ਧਿਆਨ ‘ਚ ਹੀ ਨਹੀਂ ਰਹਿੰਦਾ। ਅੱਜ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ ਜਿਥੇ ਲੋਕਾਂ ਨੂੰ ਸਕਰੀਨ ਦੇ ਨਸ਼ੇ ਤੋਂ ਛੁਡਾਉਣ ਲਈ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ , ਜਿੱਥੇ ਪਿੰਡ ਦੇ ਲੋਕਾਂ ਨੇ ਮਿਲ ਕੇ ਡਿਜੀਟਲ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਕ ਸ਼ਾਨਦਾਰ ਪਹਿਲ ਸ਼ੁਰੂ ਕੀਤੀ ਹੈ।
ਜਿਸ ਪਿੰਡ ਦਾ ਨਾਮ ਮਹਾਰਾਸ਼ਟਰ ਦੇ ਸਾਂਗਲੀ ਦਾ ਮੋਹਿਤਚਯਾਂਚੇ ਵਡਡਾਗਾਂਵ ਹੈ , ਜਿੱਥੇ ਪਿੰਡ ਦੇ ਲੋਕਾਂ ਨੇ ਮਿਲ ਕੇ ਡਿਜੀਟਲ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਕ ਸ਼ਾਨਦਾਰ ਪਹਿਲ ਸ਼ੁਰੂ ਕੀਤੀ । ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਸ ਪਿੰਡ ਦੇ ਲੋਕ ਹਰ ਸ਼ਾਮ ਨੂੰ ਇਕ ਘੰਟੇ ਤੋਂ ਵੱਧ ਸਮੇਂ ਲਈ ਡਿਜੀਟਲ ਦੁਨੀਆ ਤੋਂ ਦੂਰ ਰਹਿੰਦੇ ਹਨ। ਸਕ੍ਰੀਨ ਤੋਂ ਇਸ ਦੂਰੀ ਨੂੰ ‘ਡਿਜੀਟਲ ਡਿਟਾਕਸ’ ਕਿਹਾ ਜਾਂਦਾ ।
ਹੁਣ ਤੁਹਾਨੂੰ ਡਿਜੀਟਲ ਡਿਟਾਕਸ ਬਾਰੇ ਵੀ ਦੱਸਦੇ ਹਾਂ ਜਿਸਦਾ ਮਤਲਬ ਇਕ ਤੈਅ ਸਮੇਂ ਲਈ ਇਲੈਕਟ੍ਰਾਨਿਕ ਡਿਵਾਈਸ ਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਛੱਡ ਦੇਣਾ ਹੈ। ਇਹ ਇੱਕ ਚੰਗਾ ਉਪਰਾਲਾ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ l
ਤਾਜਾ ਜਾਣਕਾਰੀ