BREAKING NEWS
Search

ਅਸਮਾਨ ਚ ਉੱਡ ਰਹੇ ਜਹਾਜ ਚ ਅਚਾਨਕ ਪਾਇਲਟ ਦੀ ਸਿਹਤ ਵਿਗੜੀ, ਫਸੀਆਂ ਜਾਨਾਂ ਨੂੰ ਇੰਝ ਬਚਾਇਆ ਯਾਤਰੀ ਨੇ

ਆਈ ਤਾਜਾ ਵੱਡੀ ਖਬਰ 

ਮੌਤ ਕਿਸੇ ਵੇਲੇ ਵੀ ਆ ਸਕਦੀ ਹੈ , ਇਸ ਲਈ ਜੀਵਨ ਵਿੱਚ ਅਹੰਕਾਰ ਨਹੀਂ ਕਰਨਾ ਚਾਹੀਦਾ l ਬਲਕਿ ਜੀਵਨ ਨੂੰ ਚੰਗੇ ਢੰਗ ਨਾਲ ਤੇ ਹੱਸ ਖੇਡ ਕੇ ਗੁਜ਼ਾਰਨਾ ਚਾਹੀਦੀ ਹੈ , ਪਰ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਹਾਦਸੇ ਵਾਪਰ ਜਾਂਦੇ ਹਨ , ਜਿਹੜੇ ਲੋਕਾਂ ਨੂੰ ਇੱਕ ਨਵੀਂ ਵਿਪਤਾ ਵਿੱਚ ਪਾ ਦੇਂਦੇ ਹਨ , ਤਾਜ਼ਾ ਮਾਮਲਾ ਸਾਂਝਾ ਕਰਦੇ ਆ ਜਿਥੇ ਅਸਮਾਨ ‘ਚ ਉੱਡ ਰਹੇ ਜਹਾਜ ਚ ਅਚਾਨਕ ਪਾਇਲਟ ਦੀ ਸਿਹਤ ਵਿਗੜ ਗਈ , ਜਿਸਤੋ ਬਾਅਦ ਜਹਾਜ਼ ਵਿੱਚ ਫਸੀਆਂ ਜਾਨਾਂ ਨੂੰ ਇੱਕ ਯਾਤਰੀ ਨੇ ਬੜੀ ਸਮਝਦਾਰੀ ਨਾਲ ਬਚਾਇਆ l

ਦੱਸਦਿਆਂ ਕਿ ਅਮਰੀਕੀ ਰਾਜ ਨੇਵਾਡਾ ‘ਚ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ ਇਹ ਹਾਦਸਾ ਕਿਸੇ ਲਾਪਰਵਾਹੀ ਕਾਰਨ ਨਹੀਂ, ਸਗੋਂ ਪਾਇਲਟ ਦੀ ਖਰਾਬ ਸਿਹਤ ਕਾਰਨ ਵਾਪਰ ਗਿਆ । ਦਰਅਸਲ ਉਡਾਣ ਭਰਨ ਦੇ ਦੋ ਘੰਟੇ ਬਾਅਦ ਹੀ ਇਸ ਫਲਾਈਟ ਦੇ ਪਾਇਲਟ ਦੀ ਅਚਾਨਕ ਸਿਹਤ ਵਿਗੜ ਗਈ। ਹਾਲਤ ਅਜਿਹੀ ਸੀ ਕਿ ਉਹ ਜਹਾਜ਼ ਨੂੰ ਲੈਂਡ ਕਰਨ ਦੀ ਸਥਿਤੀ ਚ ਵੀ ਨਹੀਂ ਸੀ। ਜਿਸ ਤੋਂ ਬਾਅਦ ਯਾਤਰੀ ਪੂਰੀ ਤਰਾਂ ਨਾਲ ਡਰ ਗਏ ਉਹਨਾਂ ਨੂੰ ਯਕੀਨ ਸੀ ਕਿ ਹੁਣ ਜਾਨ ਨਹੀਂ ਬਚੇਗੀ।

ਪਰ ਉਸ ਵੇਲੇ ਇੱਕ ਯਾਤਰੀ ਫਰਿਸ਼ਤਾ ਬਣ ਕੇ ਸਾਹਮਣੇ ਆਇਆ , ਉਹ ਆਫ ਡਿਊਟੀ ਪਾਇਲਟ ਸੀ, ਉਸਨੇ ਅਗਵਾਈ ਕੀਤੀ ਅਤੇ ਸਾਰਿਆਂ ਨੂੰ ਸੁਰੱਖਿਅਤ ਰੂਪ ਨਾਲ ਲਾਸ ਵੇਗਾਸ ਵਿੱਚ ਉਤਾਰਿਆ। ਉਸ ਨੇ ਰੇਡੀਓ ਸੰਚਾਰ ਦੀ ਵਾਗਡੋਰ ਸੰਭਾਲੀ ਅਤੇ ਦੂਜੇ ਸਹਿ-ਪਾਇਲਟ ਦੀ ਮਦਦ ਨਾਲ ਜਹਾਜ਼ ਨੂੰ ਲੈਂਡ ਕਰਵਾਇਆ। ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ , ਹਾਲਾਂਕਿ ਇਸ ਘਟਨਾ ਤੋਂ ਬਾਅਦ ਕਈ ਲੋਕਾਂ ਨੇ ਏਅਰਲਾਈਨਜ਼ ‘ਤੇ ਨਾਰਾਜ਼ਗੀ ਜਤਾਈ।

ਕਿਸਮਤ ਨਾਲ ਉਹ ਯਾਤਰੀ ਪਾਇਲਟ ਨਿਕਲਿਆ , ਜਿਸ ਨਾਲ ਇਹ ਵੱਡਾ ਹਾਦਸਾ ਵਾਪਰਨ ਤੋਂ ਟੱਲ ਗਿਆ । ਸੋ ਜਿਥੇ ਇੱਕ ਪਾਸੇ ਅੱਜ ਦੇ ਸਮੇਂ ‘ਚ ਲੋਕ ਸਮਾਂ ਬਚਾਉਣ ਲਈ ਹਵਾਈ ਸਫ਼ਰ ਨੂੰ ਕਰਦੇ ਨੇ , ਦੁਰਘਟਨਾ ਦੇ ਨਜ਼ਰੀਏ ਤੋਂ ਹਵਾਈ ਯਾਤਰਾ ਸਭ ਤੋਂ ਵੱਧ ਜੋਖਮ ਭਰੀ ਹੁੰਦੀ ਹੈ। ਇਸ ਲਈ ਹਵਾਈ ਯਾਤਰਾ ਦੌਰਾਨ ਸਾਨੂੰ ਸਾਰਿਆਂ ਸਾਵਧਾਨੀ ਵਰਤਣੀ ਚਾਹੀਦੀ ਹੈ l



error: Content is protected !!