BREAKING NEWS
Search

ਪੰਜਾਬ: ਤਾਂਤਰਿਕ ਦੇ ਕਹਿਣ ਤੇ ਔਲਾਦ ਪ੍ਰਾਪਤੀ ਲਈ ਕੀਤੀ ਸੀ ਘਿਨੌਣੀ ਕਰਤੂਤ, ਕੋਰਟ ਨੇ ਸੁਣਾਈ ਇਹ ਸਖਤ ਸਜ਼ਾ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਸਾਡੇ ਸਮਾਜ ਵਿੱਚ ਲੋਕ ਖੁਦ੍ਹ ਨੂੰ ਮਾਡਰਨ ਸਮਝਦੇ ਹਨ , ਓਹਨਾ ਦੇ ਖਾਣ ਪੀਣ , ਪਹਿਰਾਵੇ ਤੇ ਰਹਿਣ ਸਹਿਣ ਚ ਕਈ ਤਰਾਂ ਦੇ ਬਦਲਾਅ ਆ ਚੁਕੇ ਹਨ , ਪਰ ਅੱਜ ਕੱਲ ਦੇ ਸਮੇ ਵਿੱਚ ਕਈ ਲੋਕਾਂ ਦੀ ਸੋਚ ਹਾਲੇ ਵੀ ਪਿੱਛੜੀ ਹੋਈ ਹੈ , ਤਾਜ਼ਾ ਮਾਮਲਾ ਗੁਰੂਆਂ ਪੀਰਾਂ ਦੀ ਧਰਤੀ ਤੋਂ ਸਾਹਮਣੇ ਆਇਆ ਜਿਥੇ ਇੱਕ ਤਾਂਤਰਿਕ ਦੇ ਕਹਿਣ ਤੇ ਔਲਾਦ ਪ੍ਰਾਪਤੀ ਲਈ ਇੱਕ ਘਿਨੌਣੀ ਕਰਤੂਤ ਕੀਤੀ ਗਈ , ਤੇ ਹੁਣ ਕੋਰਟ ਨੇ ਸੁਣਵਾਈ ਦੌਰਾਨ ਸਖਤ ਸਜ਼ਾ ਵੀ ਸੁਣਾਈ ਹੈ l

ਮਾਮਲਾ ਪੰਜਾਬ ਦੇ ਜਿੱਲ੍ਹਾ ਬਠਿੰਡਾ ਤੋਂ ਸਾਹਮਣੇ ਆਇਆ ਜਿਥੇ ਇੱਕ ਧੀ ਲਈ ਔਲਾਦ ਦੀ ਪ੍ਰਾਪਤੀ ਖਾਤਿਰ 2 ਦਲਿਤ ਸਮਾਜ ਨਾਲ ਸੰਬਧਿਤ ਮਾਸੂਮ ਭੈਣ-ਭਰਾ ਦੀ ਬਲੀ ਦੇ ਦਿੱਤੀ ਗਈ , ਤੇ ਹੁਣ ਇਸ ਬਲੀ ਕਾਂਡ ‘ਚ ਐਡੀਸ਼ਨਲ ਸ਼ੈਸਨ ਜੱਜ ਬਲਜਿੰਦਰ ਸਰਾਂ ਨੇ ਸਾਰੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ । ਦੋਸ਼ੀਆਂ ’ਚ ਮ੍ਰਿਤਕ ਬੱਚਿਆਂ ਦੇ ਪਰਿਵਾਰ ਦੇ 6 ਮੈਂਬਰ ਸ਼ਾਮਲ ਹਨ। ਦੱਸਦਿਆਂ ਕਿ 8 ਮਾਰਚ 2017 ‘ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫ਼ੱਤਾ ‘ਚ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਿਤ ਕਰਨ ’ਤੇ 8 ਸਾਲਾ ਮਾਸੂਮ ਰਣਜੋਧ ਤੇ ਉਸ ਦੀ 3 ਸਾਲਾ ਭੈਣ ਅਨਾਮਿਕਾ ਦੀ ਪਰਿਵਾਰ ਵੱਲੋਂ ਬਲੀ ਦੇ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਪਹੁੰਚ ਗਿਆ ਤੇ ਅੱਜ ਅਦਾਲਤ ਨੇ ਇਸ ਮਾਮਲੇ ਤੇ ਸੁਣਵਾਈ ਕੀਤੀ ਤੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ l ਦੱਸਦਿਆਂ ਇਸ ਮਾਮਲੇ ਚ ਮ੍ਰਿਤਕ ਬੱਚਿਆਂ ਦੀ ਦਾਦੀ , ਪਿਤਾ , ਮਾਤਾ , ਚਾਚਾ ਅਤੇ ਭੂਆ ਦੋਸ਼ੀ ਪਾਈ ਗਈ ਸੀ।

ਦਰਅਸਲ ਭੂਆ ਦੇ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਇਸ ਵੱਡੀ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ , ਜਿਕਰਯੋਗ ਹੈ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਮੁਲਾਕਾਤ ਦੌਰਾਨ ਕਿਹਾ ਗਿਆ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਲਈ ਹਾਈਕੋਰਟ ‘ਚ ਕੇਸ ਦਾਇਰ ਕਰਨਗੇ।



error: Content is protected !!