BREAKING NEWS
Search

ਭਗਵੰਤ ਮਾਨ ਮਾਂ ਦੇ ਗਲੇ ਲਗ ਰੋ ਪਿਆ, ਦੇਖੋ ਕਿਵੇਂ ਸਵਾਗਤ ਹੋਇਆ ਆਪਣੇ ਪਿੰਡ (ਵੀਡੀਓ )

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਸੰਗਰੂਰ: ਅੱਜ ਲੋਕ ਸਭਾ ਚੋਣਾਂ 2019 ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ ‘ਚ ਬੀਜੇਪੀ ਨੇ ਬਹੁਮਤ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹਨ।

ਇਸੇ ਦੌਰਾਨ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸੰਗਰੂਰ ਸੀਟ ਤੋਂ ਉਮੀਦਵਾਰ ਭਗਵੰਤ ਮਾਨ ਨੇ ਚੰਗੀਆਂ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਇਸ ਤੋਂ ਬਾਅਦ ਮਾਨ ਨੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਾਰਗੇਟ ਜਿੱਤ ਦਾ ਸੀ ਤੇ ਮੈਂ ਹੁਣ ਤੋਂ ਹੀ 2022 ਦੀ ਤਿਆਰੀ ਸ਼ੁਰੂ ਕਰ ਦਿਆਂਗਾ।

ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਲੋਕ ਕਹਿ ਰਹੇ ਸੀ ਕਿ ਐਮਪੀ ਰਿਪੀਟ ਕਰਨਾ ਹੈ।

ਲੋਕਾਂ ਨੇ ਮੈਨੂੰ ਜਿੱਤਵਾਇਆ ਹੈ ਤੇ ਮੈਂ ਹੁਣ ਇੱਕ ਵਾਰ ਫੇਰ ਕੰਮ ਕਰਨਾ ਹੈ।

ਉਨ੍ਹਾਂ ਕਿਹਾ ਕਿ ਜਸਬੀਰ ਜੱਸੀ, ਸੁਖਪਾਲ ਖਹਿਰਾ ਜਿਹੇ ਲੋਕ ਜੋ ਮੇਰੇ ਖਿਲਾਫ ਬੋਲਦੇ ਸੀ, ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਈ ਹੈ।

ਸਿਮਰਜੀਤ ਬੈਂਸ ਚੋਣ ਹਾਰ ਗਏ ਹਨ, ਮੈਂ ਇਨ੍ਹਾਂ ਨੂੰ ਕਹਿੰਦਾ ਹਾਂ ਕਿ ਮੇਰੀ ਆਲੋਚਨਾ ਨਾ ਕਰੋ ਤੇ ਮੈਨੂੰ ਕੰਮ ਕਰਨ ਦਿਓ।”

ਭਗਵੰਤ ਮਾਨ ਮਾਂ ਦੇ ਗਲੇ ਲਗ ਰੋ ਪਿਆ, ਦੇਖੋ ਕਿਵੇਂ ਸਵਾਗਤ ਹੋਇਆ ਆਪਣੇ ਪਿੰਡ (ਵੀਡੀਓ )



error: Content is protected !!