ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੇ ਵਿਆਹ ਧੂਮ-ਧਾਮ ਨਾਲ ਕੀਤੇ ਜਾ ਰਹੇ ਹਨ ਉਥੇ ਹੀ ਕੁਝ ਮੱਧਵਰਗੀ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਜਦੋਂ ਦਹੇਜ਼ ਦੇ ਚਲਦਿਆਂ ਹੋਇਆਂ ਕੁੱਝ ਲੋਕਾਂ ਵੱਲੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਸ ਦੇ ਕਾਰਨ ਬਹੁਤ ਸਾਰੀਆਂ ਲੜਕੀਆਂ ਨੂੰ ਵੀ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ ਅਤੇ ਇਸ ਦਹੇਜ ਵਰਗੀ ਲਾਹਣਤ ਦੇ ਚੱਲਦਿਆਂ ਹੋਇਆਂ ਪਰਿਵਾਰਕ ਵਿਵਾਦ ਇਸ ਕਦਰ ਵਧ ਜਾਂਦੇ ਹਨ। ਜਿਸ ਦਾ ਖਮਿਆਜਾ ਕਈ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਬਹੁਤ ਸਾਰੀਆਂ ਲੜਕੀਆਂ ਵੱਲੋਂ ਇਸੇ ਪ੍ਰੇਸ਼ਾਨੀ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।
ਹੁਣ ਵਿਆਹ ਵਿੱਚ ਲਾੜੇ ਵੱਲੋਂ ਫੇਰਿਆਂ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕਾਰ ਦੀ ਡਿਮਾਂਡ ਰੱਖੀ ਗਈ ਹੈ ਤੇ ਪੂਰਾ ਨਾ ਹੋਣ ਤੇ ਚੱਕਰ ਆਉਂਣ ਦਾ ਬਹਾਨਾ ਬਣਾ ਕੇ ਫ਼ਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਤੋਂ ਸਾਹਮਣੇ ਆਇਆ। ਜਿੱਥੇ ਚਰਖੀ ਦਾਦਰੀ ਦੇ ਇਕ ਪੈਲਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਲੜਕੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕੀਤੀ ਗਈ।
ਮੰਗ ਪੂਰੀ ਨਾ ਹੋਣ ਦੇ ਚਲਦਿਆਂ ਹੋਇਆਂ ਲਾੜਾ ਜਿਥੇ ਚੱਕਰ ਆਉਣ ਦਾ ਬਹਾਨਾ ਬਣਾ ਕੇ ਮੌਕੇ ਤੋਂ ਫ਼ਰਾਰ ਹੋਇਆ ਹੈ ਉੱਥੇ ਹੀ ਪੀੜਤ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ 9 ਫਰਵਰੀ ਨੂੰ ਉਨ੍ਹਾਂ ਦੀ ਬੇਟੀ ਦਾ ਵਿਆਹ ਤਹਿ ਹੋਇਆ ਸੀ ਅਤੇ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਤੇ ਫੇਰਿਆਂ ਤੋਂ ਪਹਿਲਾਂ ਲੜਕੇ ਵੱਲੋਂ ਕਾਰ ਦੀ ਡਿਮਾਂਡ ਕੀਤੀ ਗਈ।
ਉੱਥੇ ਹੀ ਪੂਰੀ ਨਾ ਹੋਣ ਦੇ ਚਲਦਿਆਂ ਹੋਇਆਂ ਉਨ੍ਹਾਂ ਵੱਲੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ। ਜਿੱਥੇ ਪਰਵਾਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਤਾਂ ਲਾੜੇ ਵੱਲੋਂ ਚੱਕਰ ਆਉਣ ਦਾ ਬਹਾਨਾ ਬਣਾ ਕੇ ਹਸਪਤਾਲ ਜਾਣ ਦਾ ਡਰਾਮਾ ਕੀਤਾ ਗਿਆ। ਜਦੋਂ ਲੜਕੀ ਦਾ ਪਰਿਵਾਰ ਹਸਪਤਾਲਾਂ ਲਾੜੇ ਨੂੰ ਵੇਖਣ ਪਹੁੰਚਿਆ ਤਾਂ ਹਸਪਤਾਲ ਵਿੱਚ ਲਾੜਾ ਅਤੇ ਉਸ ਦੇ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ।
Home ਤਾਜਾ ਜਾਣਕਾਰੀ ਵਿਆਹ ਚ ਲਾੜੇ ਨੇ ਫੇਰਿਆਂ ਤੋਂ ਥੋੜੀ ਦੇਰ ਪਹਿਲਾਂ ਹੀ ਰਖਤੀ ਕਾਰ ਦੀ ਡਿਮਾਂਡ, ਜਦ ਨਾ ਹੋਈ ਪੂਰੀ ਤਾਂ ਚੱਕਰ ਆਉਣ ਦਾ ਬਹਾਨਾ ਲੈ ਹੋਇਆ ਫਰਾਰ
ਤਾਜਾ ਜਾਣਕਾਰੀ