ਆਈ ਤਾਜਾ ਵੱਡੀ ਖਬਰ

ਪ੍ਰੇਮ ਇਸ ਦੁਨੀਆਂ ਦੀ ਇੱਕ ਅਜੇਹੀ ਅਣਮੋਲ ਚੀਜ਼ ਹੈ ਜਿਸਨੂੰ ਪੈਸੇ ਨਾਲ ਕਦੇ ਵੀ ਖ਼ਰੀਦਿਆ ਜਾ ਸਕਦਾ , ਪਿਆਰ ਹਰੇਕ ਰਿਸ਼ਤੇ ਵਿਚ ਹੋਣਾ ਬਹੁਤ ਜਰੂਰੀ ਹੈ । ਜਿਸ ਰਿਸ਼ਤੇ ਵਿਚ ਪਿਆਰ ਨਹੀਂ ਹੁੰਦਾ ਓਥੇ ਕੋਈ ਵੀ ਰਿਸ਼ਤਾ ਲੰਬੇ ਸਮੇ ਤੱਕ ਨਹੀਂ ਟਿੱਕ ਪਾਉਂਦਾ । ਕਈ ਵਾਰ ਇਸ ਪਿਆਰ ਚ ਡੁੱਬੇ ਲੋਕਾਂ ਵਲੋਂ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ , ਜਿਹੜੇ ਚਰਚਾ ਦਾ ਵਿਸ਼ਾਂ ਬਣ ਜਾਂਦੇ ਹਨ । ਇੱਕ ਅਜਿਹਾ ਹੀ ਮਾਮਲਾ ਦੱਸਾਂਗੇ ਜਿਥੇ ਇੱਕ ਪ੍ਰੇਮਿਕਾ ਦੀ ਮੰਗਣੀ ਕੀਤੇ ਹੋਰ ਹੋਣ ਕਾਰਨ , ਇੱਕ ਮੁੰਡਾ ਇਨਾ ਜ਼ਿਆਦਾ ਪ੍ਰੇਸ਼ਾਨ ਹੋਇਆ ਕਿ ਉਸ ਮੁੰਡਾ ਨੇ ਇੱਕ ਖੌਫਨਾਕ ਕਦਮ ਚੁੱਕ ਲਿਆ ।

ਮਾਮਲਾ ਅਜਨਾਲਾ ਦੇ ਸਰਹੱਦੀ ਪਿੰਡ ਕੋਟਲਾ ਸੋਰਾਜ ਲੋਹਾਰ ਤੋਂ ਸਾਹਮਣੇ ਆਇਆ ਜਿਥੇ ਇੱਕ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋ ਜਾਨ ਤੇ ਦੁਖੀ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਮ੍ਰਿਤਕ ਨੌਜਵਾਨ ਦੀ ਪਛਾਣ ਪੰਜਾਬੀ ਲੋਕ ਗਾਇਕ ਨਰਿੰਦਰ ਕੋਟਲਾ ਦੇ ਭਰਾ ਵੱਜੋਂ ਹੋਈ । ਪ੍ਰਾਪਤ ਜਾਣਕਾਰੀ ਮੁਤਾਬਕ ਗਾਇਕ ਨਰਿੰਦਰ ਕੋਟਲਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਡਾ. ਸੁਰਿੰਦਰ ਸਿੰਘ ਮੈਡੀਕਲ ਦੀ ਦੁਕਾਨ ਕਰਦਾ ਸੀ ,ਜਿਸਦਾ ਪਿੰਡ ਦੀ ਹੀ ਇਕ ਲੜਕੀ ਨਾਲ ਪਿਆਰ ਪੈ ਗਿਆ ਸੀ ।

ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਅਚਾਨਕ ਉਸ ਕੁੜੀ ਨੇ ਫੋਨ ਕਰ ਕੇ ਉਸ ਦੇ ਭਰਾ ਨੂੰ ਦੱਸਿਆ ਕਿ ਉਸ ਦੀ ਮੰਗਣੀ ਕਿਤੇ ਹੋਰ ਹੋ ਗਈ ਹੈ, ਜਿਸ ਨੂੰ ਸੁਨਣ ਤੋਂ ਬਾਅਦ ਸੁਰਿੰਦਰ ਸਿੰਘ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਤੇ ਉਸ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ , ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜ ਦਿਤਾ ਗਿਆ ਹੈ । ਇਸ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਹੈ ।


ਤਾਜਾ ਜਾਣਕਾਰੀ
ਪ੍ਰੇਮਿਕਾ ਦੀ ਮੰਗਣੀ ਕੀਤੇ ਹੋਰ ਨਾ ਹੋਣ ਕਾਰਨ ਨਾ ਸਹਾਰ ਸਕਿਆ ਮੁੰਡਾ, ਚੁੱਕ ਲਿਆ ਖੌਫਨਾਕ ਕਦਮ
ByadminFebruary 8, 2023Comments Off on ਪ੍ਰੇਮਿਕਾ ਦੀ ਮੰਗਣੀ ਕੀਤੇ ਹੋਰ ਨਾ ਹੋਣ ਕਾਰਨ ਨਾ ਸਹਾਰ ਸਕਿਆ ਮੁੰਡਾ, ਚੁੱਕ ਲਿਆ ਖੌਫਨਾਕ ਕਦਮ
Previous Postਦੁਨੀਆ ਦੇ ਸਾਹਮਣੇ ਆਇਆ 2000 ਸਾਲ ਪਹਿਲਾਂ ਰਹਿਣ ਵਾਲੀ ਔਰਤ ਦਾ ਚਿਹਰਾ
Next Postਤੁਰਕੀ ਚ ਭੂਚਾਲ ਤੋਂ ਪਹਿਲਾਂ ਪੰਛੀਆਂ ਨੇ ਕੀਤਾ ਸੀ ਅਲਰਟ ਕੀਤੀਆਂ ਸਨ ਅਜੀਬ ਹਰਕਤਾਂ