=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬਾਥਰੂਮ ਚ ਨਹਾ ਰਹੇ 2 ਸਕੇ ਭਰਾਵਾਂ ਦੀ ਗੀਜ਼ਰ ਗੈਸ ਲੀਕ ਕਾਰਨ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਆਈ ਨੂੰ ਕੋਈ ਨਹੀਂ ਟਾਲ ਸਕਦਾ , ਕਈ ਵੱਡੇ ਵੱਡੇ ਹਾਦਸਿਆਂ ਵਿੱਚ ਕਿਸੇ ਦਾ ਬਾਲ ਵੀ ਵਿੰਗਾ ਨਹੀਂ ਹੁੰਦਾ , ਪਰ ਕਈ ਵਾਰ ਛੋਟੇ ਛੋਟੇ ਹਾਦਸਿਆਂ ਵਿਚ ਕਿਸੇ ਦੀ ਜਾਨ ਤੱਕ ਚੱਲੀ ਜਾਂਦੀ ਹੈ , ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਟਿੰਗ ਕਰਵਾ ਕੇ ਬਾਥਰੂਮ ਚ ਨਹਾ ਰਹੇ 2 ਸਕੇ ਭਰਾਵਾਂ ਦੀ ਗੀਜ਼ਰ ਗੈਸ ਲੀਕ ਕਾਰਨ ਦਰਦਨਾਕ ਮੌਤ ਹੋਈ ਗਈ ।ਮਾਮਲਾ ਹਰਿਆਣਾ ਦੇ ਹਿਸਾਰ ਤੋਂ ਸਾਹਮਣੇ ਆਇਆ ਜਿਥੇ ਗੈਸ ਲੀਕ ਹੋਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ।

ਦੋਵੇਂ ਬੱਚੇ ਆਪਣੇ ਚਾਚੇ ਦੇ ਵਿਆਹ ‘ਤੇ ਜਾਣ ਲਈ ਕਟਿੰਗ ਕਰਵਾ ਕੇ ਆਏ ਸਨ। ਦੋਵੇਂ ਇਕੱਠੇ ਬਾਥਰੂਮ ‘ਚ ਨਹਾਉਣ ਚੱਲੇ ਗਏ, ਜਿਸ ਕਾਰਨ ਬਾਥਰੂਮ ਵਿੱਚ ਗੈਸ ਲੀਕ ਹੋਣ ਕਾਰਨ ਉਹ ਬੇਹੋਸ਼ ਹੋ ਗਏ। ਜਿਸਦੇ ਚੱਲਦੇ ਓਹਨਾ ਦੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਦੋਵੇਂ ਭਰਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਹੁਣ ਦੋਵਾਂ ਬੱਚਿਆਂ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਮਾਤਮ ਛਾ ਗਿਆ।

ਓਥੇ ਹੀ ਇਸ ਘਟਨਾ ਦੀ ਜਾਣਕਾਰੀ ਮੁਤਾਬਕ ਸੌਰਭ ਦੇ ਮਾਮੇ ਦੇ ਬੇਟੇ ਦਾ ਵਿਆਹ ਸੀ।ਜਿਸ ਕਾਰਨ ਉਹ ਵਿਆਹ ਵਿੱਚ ਜਾਣ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਸੀ। ਇਸ ਦੌਰਾਨ ਦੋਵੇਂ ਭਰਾ ਨਜ਼ਦੀਕੀ ਨਾਈ ਦੀ ਦੁਕਾਨ ਤੋਂ ਵਾਲ ਕਟਵਾਉਣ ਲਈ ਆਏ ਹੋਏ ਸਨ, ਇਸ ਤੋਂ ਬਾਅਦ ਦੋਵੇਂ ਬਾਥਰੂਮ ‘ਚ ਨਹਾਉਣ ਚਲੇ ਗਏ।

ਉਨ੍ਹਾਂ ਨੇ ਬਾਥਰੂਮ ਵਿੱਚ ਗੈਸ ਗੀਜ਼ਰ ਚਾਲੂ ਕਰ ਦਿੱਤਾ। ਗੈਸ ਲੀਕ ਹੋਣ ਕਾਰਨ ਦੋਵੇਂ ਅੰਦਰ ਹੀ ਬੇਹੋਸ਼ ਹੋ ਗਏ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ , ਓਥੇ ਹੀ ਪਤਾ ਚਲਾਇਆ ਹੈ ਕਿ ਬਾਥਰੂਮ ਦੀਆਂ ਖਿੜਕੀਆਂ ਬੰਦ ਸਨ। ਜਿਸ ਕਾਰਨ ਗੈਸ ਚੜਨ ਨਾਲ ਦੋਵਾਂ ਦੀ ਮੌਤ ਹੋ ਗਈ ।




error: Content is protected !!