ਤਾਜਾ ਵੱਡੀ ਖਬਰ
ਕਹਿੰਦੇ ਹਨ ਹਰੇਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕੇ ਬੁਢਾਪੇ ਤਕ ਦਾ ਸਫ਼ਰ ਲੰਘਦਾ ਹੈ । ਜ਼ਿੰਦਗੀ ਦੇ ਸਫ਼ਰ ਵਿਚ ਵੱਖ ਵੱਖ ਪੜਾਅ ਆਉਂਦੇ ਹਨ , ਜਿਹੜੇ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦੇਂਦੇ ਹਨ ਪਰ ਬਹੁਤ ਸਾਰੇ ਲੋਕ ਹਨ ਜਿਹੜੇ ਜਵਾਨੀ ਤੋਂ ਬੁਢਾਪੇ ਤੱਕ ਜਾਣ ਤੋਂ ਡਰਦੇ ਹਨ । ਜਿਸ ਕਾਰਨ ਓਹਨਾ ਵਲੋਂ ਬੁਢਾਪਾ ਦੂਰ ਕਰਨ ਦੇ ਕਈ ਤਰਾਂ ਦੇ ਤਰੀਕੇ ਅਪਣਾਏ ਜਾਂਦੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜਿਹੜਾ 18 ਸਾਲ ਦਾ ਜਵਾਨ ਰਹਿਣ ਲਈ 16 ਕਰੋੜ ਰੁਪਏ ਹਰ ਸਾਲ ਖ਼ਰਚ ਕਰਦਾ ਹੈ । ਉਹ ਬੁੱਢਾ ਨਹੀਂ ਹੋਣਾ ਚਾਹੁੰਦਾ ਜਿਸ ਕਾਰਨ ਉਹ ਇਨੇ ਪੈਸੇ ਹਰ ਸਾਲ ਖਰਚ ਕਰਦਾ ਹੈ ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਲੋਕ ਫਿੱਟ ਰਹਿਣ ਤੇ ਜਵਾਨ ਦਿੱਸਣ ਲਈ ਬਹੁਤ ਸਾਰੇ ਪਾਪੜ ਵੇਲਦੇ ਹਨ। ਕੁਝ ਘੰਟਿਆਂ ਤੱਕ ਜਿੰਮ ‘ਚ ਪਸੀਨਾ ਵਹਾਉਂਦੇ ਹਨ , ਕੁਝ ਜਵਾਨ ਦਿਖਣ ਲਈ ਯੋਗਾ ਦਾ ਸਹਾਰਾ ਵੀ ਲੈਂਦੇ ਹਨ। ਬੁਢਾਪੇ ਤੋਂ ਹਰ ਕੋਈ ਡਰਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਵਿਚ ਰਹਿਣ ਵਾਲਾ ਕੋਈ ਵੀ ਸ਼ਕਸ ਬੁੱਢਾ ਨਹੀਂ ਹੋਣਾ ਚਾਹੁੰਦਾ। ਹਮੇਸ਼ਾ ਹੀ ਜਵਾਨ ਰਹਿਣਾ ਚਹੁੰਦਾ ਹੈ , ਇਸੇ ਵਿਚਾਲੇ 18 ਸਾਲ ਦਾ ਜਵਾਨ ਬਣੇ ਰਹਿਣ ਲਈ 45 ਸਾਲਾ ਕਰੋੜਪਤੀ ਉਦਯੋਗਪਤੀ ਵੱਲੋਂ ਅਪਣਾਇਆ ਗਿਆ ਤਰੀਕਾ ਕਾਫੀ ਮਹਿੰਗਾ ਅਤੇ ਅਜੀਬ ਹੈ। ਜਵਾਨ ਰਹਿਣ ਲਈ ਉਹ 30 ਮੈਡੀਕਲ ਪੇਸ਼ੇਵਰਾਂ ਦੀ ਟੀਮ ਦੀਆਂ ਸੇਵਾਵਾਂ ਲੈ ਰਿਹਾ ਹੈ।
ਇਸ ਉਤੇ ਉਹ ਸਾਲਾਨਾ 16 ਕਰੋੜ ਰੁਪਏ ਖਰਚ ਕਰ ਰਿਹਾ ਹੈ।ਕੈਲੀਫੋਰਨੀਆ ਨਿਵਾਸੀ ਬ੍ਰਾਇਨ ਜਾਨਸਨ ਇਕ ਕਰੋੜਪਤੀ ਉਦਯੋਗਪਤੀ ਹੈ। ਉਹ ਬਾਇਓਟੈਕ ਕੰਪਨੀ ਕਰਨਲਕੋ ਦਾ ਮਾਲਕ ਹੈ। ਦੱਸਿਆ ਜਾ ਰਿਹਾ ਹੈ ਉਹ ਹਮੇਸ਼ਾ ਜਵਾਨ ਦਿਖਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇੱਕ ਮਹਿੰਗੇ ਡਾਕਟਰੀ ਰੁਟੀਨ ਨੂੰ ਅਪਣਾ ਰਿਹਾ ਹੈ।
ਬ੍ਰਾਇਨ ਜਾਨਸਨ ਦਾ ਦਾਅਵਾ ਹੈ ਕਿ ਉਸ ਨੇ ਸਖਤ ਰੁਟੀਨ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬੁਢਾਪੇ ਤੋਂ ਰੋਕਿਆ ਹੈ, ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਜਾਨਸਨ ਆਪਣੀ ਇੱਛਾ ਪੂਰੀ ਕਰਨ ਲਈ 30 ਮੈਡੀਕਲ ਪੇਸ਼ੇਵਰਾਂ ਦੀਆਂ ਸੇਵਾਵਾਂ ਲੈ ਰਿਹਾ ਹੈ।
ਤਾਜਾ ਜਾਣਕਾਰੀ