ਤਾਜਾ ਵੱਡੀ ਖਬਰ
ਕਈ ਵਾਰ ਗ਼ਰੀਬੀ ਮਨੁੱਖ ਦੀ ਜ਼ਿੰਦਗੀ ਦੇ ਵਿਚ ਇੱਕ ਵਡਾ ਰੋੜਾ ਬਣ ਜਾਂਦੀ ਹੈ । ਪਰ ਬਹੁਤ ਸਾਰੇ ਲੋਕ ਹੁੰਦੇ ਹਨ , ਜੋ ਜ਼ਿੰਦਗੀ ਵਿੱਚ ਹਰ ਇੱਕ ਮੁਸੀਬਤ ਨੂੰ ਭੁੱਲਾ ਕੇ ਅੱਗੇ ਵੱਧਦੇ ਹਨ । ਇੱਕ ਅਜਿਹਾ ਹੀ ਮਾਮਲਾ ਦੱਸਾਂਗੇ ਜਿਥੇ ਘਰ ਚ ਗਰੀਬੀ ਹੋਣ ਕਾਰਨ ਇਕੋ ਹੀ ਕਿਤਾਬ ਨਾਲ 3 ਭੈਣ ਭਰਾਵਾਂ ਨੇ ਪੜਾਈ ਕੀਤੀ ਸੀ , ਜਿਸ ਤੋਂ ਬਾਅਦ ਓਹਨਾ ਦੀ ਮੇਹਨਤ ਇਸ ਤਰਾਂ ਰੰਗ ਲੈ ਕੇ ਆਈ ਕਿ ਹੁਣ ਇਕੱਠੇ 3 ਸਕੇ ਭੈਣ-ਭਰਾ PCS ਅਫਸਰ ਬਣ ਚੁੱਕੇ ਹਨ । ਦਰਅਸਲ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇਕ ਗਰੀਬ ਪਰਿਵਾਰ ਦੇ 3 ਬੱਚਿਆਂ ਨੇ ਜੰਮੂ ਕਸ਼ਮੀਰ ਦੀ ਪੀ.ਸੀ.ਐੱਸ. ਦੀ ਪ੍ਰੀਖਿਆ ਪਾਸ ਕੀਤੀ । ਇਨ੍ਹਾਂ ਤਿੰਨੇ ਭੈਣ ਭਰਾਵਾਂ ਕੋਲ ਪੜ੍ਹਨ ਲਈ ਇਕ ਹੀ ਕਿਤਾਬ ਸੀ।
ਜਿਸ ਕਰਕੇ ਪ੍ਰੀਖਿਆ ਦੀ ਤਿਆਰੀ ਕਰਨੀ ਵੀ ਸੌਖਾ ਕੰਮ ਨਹੀਂ ਸੀ। ਪਰਿਵਾਰ ਦੀ ਆਰਥਿਕ ਹਾਲਤ ਵੀ ਕੋਈ ਸੰਤੋਖਜਨਕ ਨਹੀਂ ਸੀ। ਦੱਸਦਿਆਂ ਕਿ ਇਨ੍ਹਾਂ ਤੀਨੇ ਭੈਣ ਭਰਵਾਂ ‘ਚੋਂ 2 ਕੁੜੀਆਂ ਹਨ ਅਤੇ ਇਕ ਮੁੰਡਾ ਹੈ। ਕੁੜੀਆਂ ਹੂਮਾ ਅਤੇ ਇਫਰਾ ਵੱਡੀਆਂ ਹਨ, ਜਦਕਿ ਮੁੰਡਾ ਸੁਹੇਲ ਛੋਟਾ ਹੈ। ਜਿਨ੍ਹਾਂ ਹਾਲਾਤਾਂ ‘ਚ ਇਨ੍ਹਾਂ ਤਿੰਨਾਂ ਬੱਚਿਆਂ ਨੇ ਸਫ਼ਲਤਾ ਹਾਸਲ ਕੀਤੀ ਹੈ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਓਥੇ ਹੀ ਜੇਕਰ ਗੱਲ ਕੀਤੀ ਜਾਵੇ ਪਰਿਵਾਰ ਦੀ ਤਾਂ , ਪਰਿਵਾਰ ਦੀ ਆਰਥਿਕ ਹਾਲਤ ਵੀ ਕੋਈ ਸੰਤੋਖਜਨਕ ਨਹੀਂ ਸੀ।
ਪਿਤਾ ਵੀ ਕਾਫੀ ਗਰੀਬ ਸਨ , ਪਿਤਾ ਮਨੂਰ ਅਹਿਮਦ ਵਾਣੀ ਦੀ ਇਕ ਮਹੀਨੇ ਦੀ ਆਮਦਨ ਲਗਭਗ 15-20 ਹਜ਼ਾਰ ਰੁਪਏ ਹੈ। ਉਹ ਮਜ਼ਦੂਰ ਠੇਕੇਦਾਰ ਹਨ। ਇਨ੍ਹਾਂ ਦੇ ਘਰ ਦੇ ਸਿਰਫ਼ 3 ਕਮਰੇ ਹਨ। ਹੂਮਾ ਅਤੇ ਸੁਹੇਲ ਨੇ ਪਹਿਲੀ ਕੋਸ਼ਿਸ਼ ‘ਚ ਹੀ ਇਹ ਸਿਵਲ ਸੇਵਾ ਪ੍ਰੀਖਿਆ ਪਾਸ ਕਰ ਲਈ, ਜਦਕਿ ਇਫਰਾ ਨੂੰ ਇਕ ਵਾਰ ਫੇਰ ਕੋਸ਼ਿਸ਼ ਕਰਨੀ ਪਈ।
ਸੁਹੇਲ ਨੇ 111ਵਾਂ, ਹੂਮਾ ਨੇ 117ਵਾਂ ਅਤੇ ਇਫਰਾ ਨੇ 143ਵਾਂ ਸਥਾਨ ਹਾਸਲ ਕੀਤਾ ਹੈ। iਇਹ ਤਿੰਨ ਭੈਣ ਭਰਵਾਂ ਦੀ ਮੇਹਨਤ ਨੇ ਸਭ ਨੂੰ ਸਿੱਖਿਆ ਦਿਤੀ ਹੈ ਕਿ ਮੇਹਨਤ ਨ ਸਭ ਕੁਝ ਹਾਸਲ ਕੀਤਾ ਜਾ ਸਕਦਾ ਤੇ ਇਹਨਾਂ ਨੇ ਆਪਣੀ ਮਿਹਨਤ ਸਦਕਾ ਅੱਜ ਇਤਿਹਾਸ ਸਿਰਜ ਦਿੱਤਾ ਹੈ।
Home ਤਾਜਾ ਜਾਣਕਾਰੀ ਘਰ ਚ ਗਰੀਬੀ ਹੋਣ ਕਾਰਨ ਕੀਤੀ ਸੀ ਇਕੋ ਹੀ ਕਿਤਾਬ ਨਾਲ ਪੜਾਈ, ਹੁਣ ਇਕੱਠੇ 3 ਸਕੇ ਭੈਣ-ਭਰਾ ਬਣੇ PCS ਅਫਸਰ
ਤਾਜਾ ਜਾਣਕਾਰੀ