ਤਾਜਾ ਵੱਡੀ ਖਬਰ
ਜਿਥੇ ਇੱਕ ਪਾਸੇ ਭਾਰਤ ਦੇਸ਼ ਦੇ ਵਿਚ ਸਿਆਸਤ ਕਾਫੀ ਗਰਮਾਈ ਪਈ , ਵੱਖ ਵੱਖ ਮੁਦਿਆਂ ਨੂੰ ਲੈ ਕੇ ਸਿਆਸੀ ਲੀਡਰ ਇੱਕ ਦੂਜੇ ਤੇ ਤੰਜ ਕੱਸਦੇ ਨਜ਼ਰ ਆ ਰਹੇ ਨੇ , ਪਰ ਹੁਣ ਦੂਜੇ ਪਾਸੇ ਅਮਰੀਕਾ ਦੀ ਸਿਆਸਤ ਵਿਚ ਵੀ ਕਾਫੀ ਹਲਚਲ ਮਚੀ ਹੋਈ ਹੈ । ਦਰਅਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਤਾਜਾ ਖਬਰ ਸਾਹਮਣੇ ਆਈ ਹੈ , ਕਿਉਕਿ ਦੋ ਸਾਲਾ ਦੇ ਬੈਨ ਹੋਏ ਸੋਸ਼ਲ ਮੀਡਿਆ ਤੋਂ ਮਗਰੋਂ ਡੋਨਾਲਡ ਟਰੰਪ ਦੀ ਫੇਸਬੁੱਕ-ਇੰਸਟਾਗ੍ਰਾਮ ‘ਤੇ ਹੁਣ ਵਾਪਸੀ ਹੋਣ ਵਾਲੀ ਹੈ । ਜਿਸਨੂੰ ਲੈ ਹੁਣ ਮੈਟਾ ਨੇ ਐਲਾਨ ਕਰ ਦਿਤਾ ਹੈ । ਜਿਕਰਯੋਗ ਹੈ ਕਿ ਆਉਣ ਵਾਲੇ ਸਮੇ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਨਜ਼ਰ ਆਉਣਗੇ।
ਜਿਸਨੂੰ ਲੈ ਕੇ ਹੁਣ ਮੇਟਾ ਨੇ ਐਲਾਨ ਕੀਤਾ ਹੈ । ਮੈਟਾ ਅਨੁਸਾਰ ਆਉਣ ਵਾਲੇ ਹਫ਼ਤਿਆਂ ਵਿੱਚ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਬਹਾਲ ਕਰ ਦਿੱਤਾ ਜਾਵੇਗਾ। ਦੱਸਦਿਆਂ ਕਿ 6 ਜਨਵਰੀ ਨੂੰ ਕੈਪੀਟਲ ਹਿੱਲ ਦੰਗਿਆਂ ਤੋਂ ਬਾਅਦ ਮੈਟਾ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ‘ਤੇ ਰੋਕ ਲਗਾ ਦਿੱਤੀ ਸੀ। ਜਿਸ ਕਾਰਨ ਵਿਵਾਦਿਤ ਪੋਸਟਾਂ ਤੋਂ ਬਚਣ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਸੀ
ਜਿਸਨੂੰ ਲੈ ਕੇ ਹੁਣ ਡੋਨਾਲਡ ਟਰੰਪ ਦੀ ਪ੍ਰਤੀਕ੍ਰਿਆ ਵੀ ਸਾਹਮਣੇ ਆਈ ਤੇ ਉਸ ਨੇ ਕਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਸਿਆਸੀ ਪਹੁੰਚ ਅਤੇ ਫੰਡ ਇਕੱਠਾ ਕਰਨ ਦੇ ਮੁੱਖ ਸਾਧਨ ਹਨ।ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਵਾਪਸੀ ਕਰਨਾ ਚਾਹੁੰਦੇ ਹਨ। ਡੋਨਾਲਡ ਟਰੰਪ ਨੇ ਦੱਸਿਆ ਸੀ ਕਿ ਸਾਡੀ ਮੈਟਾ ਨਾਲ ਗੱਲਬਾਤ ਹੋ ਰਹੀ ਹੈ
ਜਿਸ ਤੋਂ ਬਾਅਦ ਹੁਣ ਮੈਟਾ ਨੇ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਦਿਤੀ, ਮੈਟਾ ਇਸ ਮਹੀਨੇ ਡੋਨਾਲਡ ਟਰੰਪ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਪਸ ਲੈਣ ਦੇ ਸਬੰਧ ਵਿੱਚ ਫ਼ੈਸਲਾ ਲੈ ਲਿਆ ਹੈ । ਜਿਸਦੇ ਚਲਦੇ ਟਰੰਪ ਆਉਣ ਵਾਲੇ ਦਿਨਾ ‘ ਚ ਸੋਸ਼ਲ ਮੀਡਿਆ ਤੇ ਐਕਟਿਵ ਨਜਰ ਆਉਣਗੇ ।
ਤਾਜਾ ਜਾਣਕਾਰੀ