ਆਈ ਤਾਜਾ ਵੱਡੀ ਖਬਰ
ਭਾਰਤ ਦੇ ਵੱਖ ਵੱਖ ਧਰਮਾਂ ਨਾਲ ਜੁੜਿਆ ਹੋਇਆ ਇੱਕ ਦੇਸ਼ ਹੈ। ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਹਨ ਉਥੇ ਹੀ ਆਉਣ ਵਾਲੇ ਦਿਨ ਅਤੇ ਤਿਉਹਾਰਾਂ ਨੂੰ ਵੀ ਸਾਰੇ ਲੋਕਾਂ ਵੱਲੋਂ ਆਪਸੀ ਪਿਆਰ ਅਤੇ ਮੁਹੱਬਤ ਨਾਲ ਮਿਲ ਕੇ ਮਨਾਇਆ ਜਾਂਦਾ ਹੈ। ਵੱਖ ਵੱਖ ਸੂਬਿਆਂ ਤੇ ਵਿਚ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਤਿਉਹਾਰ ਵੀ ਮਨਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਵੀ ਵੱਖ ਵੱਖ ਹੁੰਦੀਆਂ ਹਨ ਅਤੇ ਇਨ੍ਹਾਂ ਧਰਮਾਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਵੀ ਵੱਖ ਵੱਖ ਹੋ ਸਕਦਾ ਹੈ। ਜਿਸ ਨਾਲ ਜੁੜੀ ਹੋਈ ਜਾਣਕਾਰੀ ਵੀ ਅਕਸਰ ਹੀ ਸਾਹਮਣੇ ਆ ਜਾਂਦੀ ਹੈ।
ਹੁਣ ਦੁਨੀਆ ਵਿੱਚ ਇੱਥੇ ਇੱਕ ਅਜਿਹੀ ਥਾਂ ਹੈ ਜਿਥੇ ਬਿੱਲੀਆਂ ਦੀ ਪੂਜਾ ਅਤੇ ਅੰਤਿਮ ਸੰਸਕਾਰ ਰੀਤੀ ਰਿਵਾਜ਼ਾਂ ਨਾਲ ਕੀਤਾ ਜਾਂਦਾ ਹੈ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੌਚਕ ਮਾਮਲਾ ਭਾਰਤ ਦੇ ਸੂਬੇ ਕਰਨਾਟਕ ਤੋਂ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਵੱਲੋਂ ਵੱਖ-ਵੱਖ ਮੰਦਰਾਂ ਦੇ ਵਿੱਚ ਜਾ ਕੇ ਵੱਖ ਵੱਖ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਹੀ ਅਗਨੀ ,ਨਦੀ, ਪਹਾੜ ਅਤੇ ਦਰੱਖਤਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਦੇਵੀ ਦੇਵਤਿਆਂ ਦੀ ਵਰਤੋਂ ਵਿੱਚ ਆਉਣ ਵਾਲੇ ਵਾਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਪਰ ਬਹੁਤ ਸਾਰੇ ਅਜਿਹੇ ਅਨੋਖੇ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ, ਇਹ ਕੁਝ ਘਟਨਾਵਾਂ ਲੋਕਾਂ ਦੀ ਸੋਚ ਤੋਂ ਪਰ੍ਹੇ ਹੁੰਦੀਆਂ ਹਨ। ਦੱਸ ਦਈਏ ਕਿ ਕਰਨਾਟਕ ਸੂਬੇ ਦੇ ਅਧੀਨ ਆਉਣ ਵਾਲੇ ਜਿਲਾ ਮਾਂਡਯਾ ਦੇ ਵਿੱਚ ਇਕ ਮੰਦਰ ਬੇਂਕਾਲੇਲੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਸ ਮੰਦਰ ਦੇ ਵਿੱਚ ਬਿੱਲੀਆ ਦੀ ਪੂਜਾ ਕੀਤੀ ਜਾਂਦੀ ਹੈ।
ਪਿੰਡ ਵਿੱਚ ਲੋਕਾਂ ਵੱਲੋਂ ਇਹ ਪੂਜਾ ਪਿਛਲੇ ਇਕ ਹਜ਼ਾਰ ਸਾਲਾਂ ਤੋਂ ਲਗਾਤਾਰ ਕੀਤੀ ਚਲਦੀ ਆ ਰਹੀ ਹੈ ਅਤੇ ਇਸ ਪਿੰਡ ਵਿੱਚ ਲੋਕਾਂ ਵੱਲੋਂ ਦੇਵੀ ਮੰਗਮਾ ਨੂੰ ਕੁਲਦੇਵੀ ਦਾ ਦਰਜਾ ਦੇ ਕੇ ਉਸ ਦੀ ਮਾਨਤਾ ਕੀਤੀ ਜਾਂਦੀ ਹੈ ਉੱਥੇ ਹੀ ਇਹ ਵੀ ਦਸਿਆ ਗਿਆ ਹੈ ਕਿ ਪਿੰਡ ਵਿੱਚ ਇੱਕ ਬਿੱਲੀ ਦੀ ਮੌਤ ਹੋਣ ਤੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਅਤੇ ਪਿੰਡ ਵਿੱਚ ਕਿਸੇ ਵੱਲੋਂ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ। ਅਗਰ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
Home ਤਾਜਾ ਜਾਣਕਾਰੀ ਦੁਨੀਆ ਦੀ ਅਜਿਹੀ ਥਾਂ ਜਿਥੇ ਹੁੰਦੀ ਹੈ ਬਿਲੀਆਂ ਦੀ ਪੂਜਾ, ਅੰਤਿਮ ਸੰਸਕਾਰ ਵੀ ਕੀਤਾ ਜਾਂਦਾ ਹੈ ਰੀਤੀ ਰਿਵਾਜਾਂ ਨਾਲ
ਤਾਜਾ ਜਾਣਕਾਰੀ