BREAKING NEWS
Search

ਆਸਟ੍ਰੇਲੀਆ ਤੋਂ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ, ਸਕੂਲਾਂ ਚ ਪੜਾਈ ਜਾਵੇਗੀ ਪੰਜਾਬੀ

ਆਈ ਤਾਜਾ ਵੱਡੀ ਖਬਰ 

ਪੰਜਾਬੀ ਮਾਂ ਬੋਲੀ ਨੂੰ ਲੋਕ ਦਿਨ ਪ੍ਰਤੀਦਿਨ ਬੋਲਣ ਤੋਂ ਕਤਰਾਉਂਦੇ ਹਨ । ਪੰਜਾਬ ਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਹੱਕ ਦਵਾਉਣ ਲਈ ਜੱਦੋ ਜੇਹਦ ਲਗਾਤਾਰ ਜਾਰੀ ਹੈ । ਪਰ ਹੁਣ ਵਿਦੇਸ਼ਾਂ ਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਹੱਕ ਮਿਲਦਾ ਜਾ ਰਿਹਾ ਹੈ । ਇਸੇ ਵਿਚਾਲੇ ਹੁਣ ਔਸਟਰੇਲੋਆ ਨੇ ਪੰਜਾਬੀਆਂ ਲਈ ਵੱਡਾ ਐਲਾਨ ਕਰ ਦਿਤਾ ਹੈ । ਦਰਅਸਲ ਆਸਟ੍ਰੇਲੀਆ ਤੋਂ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਕਿਉਕਿ ਹੁਣ ਇਸ ਦੇਸ਼ ਦੇ ਇੱਕ ਸੂਬੇ ਦੇ ਸਕੂਲਾਂ ਚ ਪੰਜਾਬੀ ਪੜਾਈ ਜਾਵੇਗੀ । ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ਵਿੱਚ ਹੁਣ ਮਾਂ ਭਾਸ਼ਾ ‘ਪੰਜਾਬੀ’ ਪੜ੍ਹਾਈ ਜਾਵੇਗੀ।

ਪੰਜਾਬੀ ਭਾਸ਼ਾ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਨਾਲ ਹੁਣ ਇਸ ਸੂਬੇ ਚ ਅਧਿਆਪਕਾਂ ਨੂੰ ਵੀ ਰੋਜ਼ਗਾਰ ਮਿਲੇਗਾ , ਦੂਜੇ ਪਾਸੇ ਆਸਟ੍ਰੇਲੀਆਈ ਸਰਕਾਰ ਪੰਜਾਬੀ ਨੂੰ ਸਭ ਤੋਂ ਨਵੀਂ ਭਾਸ਼ਾ ਵਜੋਂ ਅਪਣਾ ਰਹੀ ਹੈ, ਜਿਸਨੂੰ ਲੈ ਕੇ ਲੋਕਾਂ ਵਿਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ।

ਇਹ ਉਤਸ਼ਾਹ ਦਰਸਾਉਂਦਾ ਹੈ ਕਿ ਇਹ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਭਾਸ਼ਾ ਹੈ। ਜ਼ਿਕਰਯੋਗ ਹੈ ਕਿ ਪ੍ਰਾਪਤ ਅਕੰਡਿਆ ਅਨੁਸਾਰ ਆਸਟ੍ਰੇਲੀਆ ਵਿੱਚ 239,000 ਤੋਂ ਵੱਧ ਲੋਕ ਘਰ ਵਿੱਚ ਪੰਜਾਬੀ ਬੋਲਦੇ ਹਨ, ਜੋਕਿ 2016 ਦੇ ਮੁਕਾਬਲੇ 80 ਫੀਸਦੀ ਵੱਧ ਹੈ। 2021 ਵਿੱਚ ਤਾਮਿਲ, ਹਿੰਦੀ ਅਤੇ ਕੋਰੀਅਨ ਭਾਸ਼ਾਵਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ । ਇਸ ਸਾਲ ਪ੍ਰੀ-ਪ੍ਰਾਇਮਰੀ ਜਾਣੀ ਕਿ ਬਚੇ ਦੀ ਸ਼ੁਰੁਆਤੀ ਸਿੱਖਿਆ ਤੋਂ 12ਵੀਂ ਤੱਕ ਦਾ ਸਿਲੇਬਸ ਤਿਆਰ ਕੀਤਾ ਜਾਵੇਗਾ।

ਦੂਜੇ ਪਾਸੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੱਛਮੀ ਆਸਟ੍ਰੇਲੀਆ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੀ-ਪ੍ਰਾਇਮਰੀ ਲਈ ਪੰਜਾਬੀ ਨੂੰ ਇੱਕ ਵਿਕਲਪ ਵਜੋਂ ਪੇਸ਼ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆਂ ਜਾ ਸਕੇ । ਇਹ ਬਹੁਤ ਹੀ ਚੰਗਾ ਉਪਰਾਲਾ ਇਸ ਦੇਸ਼ ਦੇ ਵਲੋਂ ਕੀਤਾ ਜਾ ਰਿਹਾ ਹੈ , ਜੋ ਪੰਜਾਬੀਆਂ ਤੇ ਪੰਜਾਬ ਦਾ ਮਾਣ ਵਧਾ ਰਿਹਾ ਹੈ



error: Content is protected !!