ਆਈ ਤਾਜਾ ਵੱਡੀ ਖਬਰ
ਹਰ ਘਰ ਦੇ ਵਿੱਚ ਜਿਥੇ ਬੱਚਿਆਂ ਦੀਆ ਕਿਲਕਾਰੀਆਂ ਦੇ ਨਾਲ ਖ਼ੁਸ਼ੀਆਂ ਗੂੰਜ ਉਠਦੀਆਂ ਹਨ। ਉਥੇ ਹੀ ਮਾਪਿਆਂ ਦੀ ਜਾਨ ਵੀ ਉਨ੍ਹਾਂ ਦੇ ਬੱਚਿਆਂ ਵਿੱਚ ਵੱਸੀ ਹੁੰਦੀ ਹੈ। ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ ਉਥੇ ਹੀ ਬਹੁਤ ਸਾਰੇ ਪੈਦਾ ਹੋਣ ਵਾਲੇ ਬੱਚੇ ਕਈ ਅਜਿਹੇ ਰਿਕਾਰਡ ਵੀ ਪੈਦਾ ਕਰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ । ਉੱਥੇ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਹੈਰਾਨੀਜਨਕ ਵੀ ਹੁੰਦੇ ਹਨ। ਜਿੱਥੇ ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੇ ਹਨ। ਹੁਣ ਇੱਥੇ ਜੌੜੀਆਂ ਬੱਚੀਆਂ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ
ਜਿੱਥੇ ਉਨ੍ਹਾਂ ਦੀ ਉਮਰ ਵਿੱਚ ਇੱਕ ਸਾਲ ਦਾ ਫਰਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਜੋੜੇ ਦੇ ਘਰ ਵਿੱਚ ਪੈਦਾ ਹੋਈਆਂ ਜੁੜਵਾ ਧੀਆਂ ਦਾ ਇੱਕ ਸਾਲ ਦਾ ਫਰਕ ਹੈ। ਦੱਸ ਦਈਏ ਕਿ ਅਮਰੀਕਾ ਦੇ ਟੈਕਸਾਸ ਦੇ ਵਿੱਚ ਜਿੱਥੇ ਕੈਲੀ ਨਾਮ ਦੀ ਇੱਕ ਔਰਤ ਵੱਲੋਂ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਦਾ ਜਨਮ 2022 ਅਤੇ 2023 ਵਿੱਚ ਹੋਇਆ ਹੈ। ਇੱਕ ਬੱਚੀ ਐਨੀ ਜੋਅ ਦਾ ਜਨਮ 31 ਦਿਸੰਬਰ 2022 ਦੀ ਰਾਤ ਨੂੰ 11:55 ਵਜੇ ਹੋਇਆ ਹੈ ਜਦ ਕਿ ਛੋਟੀ ਬੱਚੀ ਐਫੀ ਰੋਜ਼ ਦਾ ਜਨਮ 1 ਜਨਵਰੀ 2023 ਨੂੰ 12:01 ਵਜੇ ਹੋਇਆ ਹੈ।
ਦੋਹਾਂ ਬੱਚਿਆਂ ਦੇ ਜਨਮ ਦੇ ਵਿੱਚ ਜਿੱਥੇ ਇਕ ਸਾਲ ਦਾ ਅੰਤਰ ਪੈਦਾ ਹੋਇਆ ਹੈ ਉੱਥੇ ਹੀ ਇਸ ਨੂੰ ਸੁਣ ਕੇ ਬਹੁਤ ਸਾਰੇ ਲੋਕ ਹੈਰਾਨ ਹਨ। ਇਸ ਦੀ ਜਾਣਕਾਰੀ ਜਿੱਥੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਹੈ ਉਥੇ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿਚ ਪਰਿਵਾਰ ਨੇ ਲਿਖਿਆ ਹੈ ਕਿ
ਜਿਥੇ ਉਨ੍ਹਾਂ ਬੱਚਿਆਂ ਦੇ ਜਨਮ ਦਾ ਸਮਾਂ ਵੱਖ-ਵੱਖ ਹੈ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਤੰਦਰੁਸਤ ਹਨ। ਦੋਹਾਂ ਬੱਚਿਆਂ ਦਾ ਭਾਰ ਵੀ 5.5 ਪੌਂਡ ਹੈ। ਇਸ ਬਾਰੇ ਦੱਸਦੇ ਹੋਏ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ।
ਤਾਜਾ ਜਾਣਕਾਰੀ