ਆਈ ਤਾਜਾ ਵੱਡੀ ਖਬਰ
ਹਰ ਇਕ ਵਿਅਕਤੀ ਦੇ ਜੀਵਨ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਹਵਾਈ ਯਾਤਰਾ ਜਰੂਰ ਕਰੇ| ਪਰ ਕਈ ਵਾਰ ਉਨ੍ਹਾਂ ਦੇ ਨਾਲ ਹਵਾਈ ਯਾਤਰਾ ਕਰਦੇ ਸਮੇਂ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਸਭ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ । ਤਾਜ਼ਾ ਮਾਮਲਾ ਲੰਡਨ ਤੋਂ ਬੇਂਗਲੁਰੂ ਜਾ ਰਹੀ ਫਲਾਈਟ ਵਿੱਚ ਵਾਪਰਿਆ । ਇੱਥੇ ਇਕ ਯਾਤਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ| ਇਸੇ ਦੌਰਾਨ ਇਸੇ ਫਲਾਈਟ ‘ਚ ਬੈਠਾ ਇੱਕ ਡਾਕਟਰ ਫਰਿਸ਼ਤਾ ਬਣ ਕੇ ਸਾਹਮਣੇ ਆਇਆ ਜਿਸ ਨੇ ਉਸ ਦੀ ਜਾਨ ਬਚਾਈ| ਇੱਥੋਂ ਤੱਕ ਕਿ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਵਿਅਕਤੀ ਲਈ ਦੋ ਵਾਰ ਦਿਲ ਦੇ ਦੌਰੇ ਤੋਂ ਬਾਅਦ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀ|
ਉਥੇ ਹੀ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਬਰਮਿੰਘਮ ਦੇ ਕਵੀਨ ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰ ਵਿਸ਼ਵ ਰਾਜ ਆਪਣੀ ਮਾਂ ਨਾਲ ਭਾਰਤ ਜਾ ਰਿਹਾ ਸੀ, ਜਦੋਂ ਇਕ ਸਾਥੀ ਨੂੰ ਦਿਲ ਦਾ ਦੌਰਾ ਪੈ ਗਿਆ । ਉਥੇ ਹੀ ਜਦੋਂ ਇਸ ਘਟਨਾ ਸਬੰਧੀ ਕੇਸ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਇਸ ਵਿਅਕਤੀ ਨੂੰ ਮੁੜ ਹੋਸ਼ ਵਿੱਚ ਲਿਆਉਣ ਲਈ ਲਗਭਗ ਇਕ ਘੰਟੇ ਤੱਕ ਦਾ ਸਮਾਂ ਲੱਗਿਆ ਤੇ ਪੂਰੀ ਤਰ੍ਹਾਂ ਹੋਸ਼ ਵਿਚ ਲਿਆਉਣ ਦੇ ਲਈ 5 ਘਟਿਆ ਦਾ ਸਮਾ ਲਗਾ , ਉਹਨਾਂ ਆਖਿਆ ਕਿ ਖੁਸ਼ਕਿਸਮਤੀ ਨਾਲ ਉਹਨਾਂ ਕੋਲ ਇਕ ਐਮਰਜੈਂਸੀ ਕਿੱਟ ਵੀ ਸੀ । ਜਿਸ ਵਿੱਚ ਜੀਵਨ ਸਮਰਥਨ ਨੂੰ ਸਮਰੱਥ ਬਣਾਉਣ ਲਈ ਦਵਾਈਆਂ ਵੀ ਸ਼ਾਮਲ ਸੀ|
ਉਹਨਾਂ ਦੱਸਿਆ ਕਿ ਕਾਫੀ ਜੱਦੋ-ਜਹਿਦ ਕਰਕੇ ਇਸ ਯਾਤਰੀਆਂ ਦੀ ਜਾਨ ਬਚਾਈ , ਥੋੜ੍ਹੀ ਦੇਰ ਬਾਅਦ ਯਾਤਰੀ ਨੂੰ ਦੂਜੀ ਵਾਰ ਦਿਲ ਦਾ ਦੌਰਾ ਪਿਆ ਤੇ ਇਸ ਵਾਰ ਹੋਸ਼ ‘ਚ ਆਉਣ ਲਈ ਜ਼ਿਆਦਾ ਸਮਾਂ ਲੱਗਿਆ ।
ਡਾਕਟਰ ਨੇ ਯੂਨੀਵਰਸਿਟੀ ਹਸਪਤਾਲਾਂ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੁੱਲ ਮਿਲਾ ਕੇ ਲਗਭਗ ਦੋ ਘੰਟੇ ਦੀ ਉਡਾਣ ਵਿੱਚ ਉਸਦੀ ਨਬਜ਼ ਜਾਂ ਬਲੱਡ ਪ੍ਰੈਸ਼ਰ ਠੀਕ ਨਹੀਂ ਸੀ, ਪਰ ਅਸੀਂ ਉਸਨੂੰ ਕੁੱਲ ਪੰਜ ਘੰਟੇ ਤੱਕ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਪਰ ਅੰਤ ਵਿਚ ਉਸਦੀ ਜਾਨ ਬਚਾ ਲਈ ।
ਤਾਜਾ ਜਾਣਕਾਰੀ