BREAKING NEWS
Search

ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਤੋਂ ਲਿਆ ਥਾਪੜਾ

ਲੋਕ ਸਭਾ ਚੋਣਾਂ ਦੇ ਨਤੀਜੇ ਕੱਲ ਆਉਣ ਵਾਲੇ ਹਨ । ਇਸ ਤੋਂ ਪਹਿਲਾਂ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਬਾਲੀਵੁੱਡ ਦੇ ਸਟਾਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਸੰਨੀ ਵੱਲੋਂ ਸ਼ੇਅਰ ਕੀਤੀ ਮਾਂ ਦੀ ਤਸਵੀਰ ਬਹੁਤ ਹੀ ਭਾਵੁਕ ਹੈ ਕਿਉਂਕਿ ਮਾਂ ਪੁੱਤਰ ਦਾ ਪਿਆਰ ਇਸ ਤਸਵੀਰ ‘ਚੋਂ ਸਾਫ ਝਲਕਦਾ ਦਿਖਾਈ ਦਿੰਦਾ ਹੈ ।

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਦੇ ਬਹੁਤ ਹੀ ਕਰੀਬ ਹੈ । ਹਮੇਸ਼ਾ ਉਹਨਾਂ ਦੇ ਨਾਲ ਹੀ ਦਿਖਾਈ ਦਿੰਦੇ ਹਨ । ਭਾਵੇਂ ਪ੍ਰਕਾਸ਼ ਕੌਰ ਫ਼ਿਲਮੀ ਦੁਨੀਆਂ ਤੋਂ ਦੂਰ ਰਹਿੰਦੇ ਹਨ ਪਰ ਸੰਨੀ ਕਦੇ ਕਦੇ ਸੋਸ਼ਲ ਮੀਡੀਆ ਤੇ ਪ੍ਰਕਾਸ਼ ਕੌਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਸੀ ।

ਸੰਨੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਵਿੱਚ ਉਹਨਾਂ ਦੀ ਚਮਕ ਥੋੜੀ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦੀਆਂ ਲਗਾਤਾਰ ੧੧ ਫ਼ਿਲਮਾਂ ਬਾਕਸ ਆਫ਼ਿਸ ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀਆਂ ।

ਇਸੇ ਲਈ ਹੁਣ ਉਹਨਾਂ ਨੇ ਸਿਆਸਤ ਵੱਲ ਰੁਖ ਕੀਤਾ ਹੈ । ਫ਼ਿਲਮਾਂ ਤੋਂ ਬਾਅਦ ਸੰਨੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ । ਕੱਲ ਲੋਕ ਸਭਾਂ ਚੋਣਾ ਦਾ ਨਤੀਕੇ ਆਉਣ ਵਾਲੇ ਹਨ ਇਸੇ ਲਈ ਸ਼ਾਇਦ ਉਹ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਹਨ ।



error: Content is protected !!