BREAKING NEWS
Search

ਪੰਜਾਬ: ਪੁੱਤ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆ ਰਹੇ ਪਿਤਾ ਨਾਲ ਵਾਪਰੀ ਅਣਹੋਣੀ

ਆਈ ਤਾਜਾ ਵੱਡੀ ਖਬਰ 

ਧੁੰਦ ਦੇ ਮੌਸਮ ਵਿੱਚ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਅਜਿਹੇ ਭਿਆਨਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਦੀ ਚਪੇਟ ਵਿਚ ਆਉਣ ਕਾਰਨ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਪੁੱਤ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆ ਰਹੇ ਪਿਤਾ ਨਾਲ ਵਾਪਰੀ ਅਣਹੋਣੀ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਖਬਰ ਗੁਰਾਇਆਂ ਤੋਂ ਸਾਹਮਣੇ ਆਈ ਹੈ ਜਿੱਥੇ ਵਾਪਰੇ ਇਕ ਹਾਦਸੇ ਵਿੱਚ ਪਿਤਾ ਨਾਲ ਅਣਹੋਣੀ ਵਾਪਰੀ ਹੈ।

ਜਿੱਥੇ ਇਕ ਪਿਤਾ ਆਪਣੇ ਪੁੱਤਰ ਦੇ ਵਿਆਹ ਦੇ ਕਾਰਡ ਵੰਡ ਕੇ ਆਪਣੇ ਘਰ ਵਾਪਸ ਆ ਰਿਹਾ ਸੀ। ਦੱਸ ਦਈਏ ਕਿ ਜਿੱਥੇ ਆਪਣੀ ਵਰਨਾ ਕਾਰ ਵਿੱਚ ਸਵਾਰ ਹੋ ਕੇ ਕੌਂਸਲਰ ਅਤੇ ਬਿਜਲੀ ਮਹਿਕਮੇ ਤੋਂ ਰਿਟਾ. ਜੇ. ਈ. ਪਵਨ ਕੁਮਾਰ ਤਲਵਾੜਾ ਜਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਇਕ ਸਾਥੀ ਵੀ ਮੌਜੂਦ ਸੀ। ਜਦੋਂ ਦੋਨੋਂ ਲੁਧਿਆਣਾ ਤੋਂ ਵਾਪਸ ਤਲਵਾੜਾ ਹੁਸ਼ਿਆਰਪੁਰ ਨੂੰ ਆਉਂਦੇ ਹੋਏ ਗੋਰਾਇਆ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦੀ ਭਿਆਨਕ ਟੱਕਰ ਇਕ ਟਰੱਕ ਨਾਲ ਹੋ ਗਈ। ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਣ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਨੂੰ ਸਿੱਧੀ ਕਰਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ।

ਜਿਨ੍ਹਾਂ ਦਾ ਸੱਟ ਤੋਂ ਬਚਾਅ ਹੋ ਗਿਆ। ਉਥੇ ਹੀ ਬਚਾ ਹੋਣ ਦੇ ਕਾਰਨ ਘਰ ਵਿਚ ਰੱਖੇ ਗਏ ਵਿਆਹ ਸਮਾਗਮ ਦੇ ਦੌਰਾਨ ਖੁਸ਼ੀ ਦਾ ਰੰਗ ਫਿੱਕਾ ਨਹੀਂ ਹੋਇਆ। ਜਿਸ ਦਾ ਸਭ ਵਲੋ ਸ਼ੁਕਰ ਮਨਾਇਆ ਜਾ ਰਿਹਾ ਹੈ। ਹਾਦਸੇ ਵਾਲੀ ਜਗ੍ਹਾ ਤੋਂ ਜਿੱਥੇ ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਜਿੱਥੇ ਸੀਟ ਬੈਲਟ ਲੱਗੀ ਹੋਣ ਦੇ ਕਾਰਨ ਦੋਹਾਂ ਕਾਰ ਸਵਾਰਾਂ ਦਾ ਬਚਾਅ ਹੋਇਆ ਹੈ ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।



error: Content is protected !!