ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਹਰ ਇਨਸਾਨ ਵੱਲੋਂ ਜਿੱਥੇ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ ਜਾਂਦਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਜਿਸ ਵਾਸਤੇ ਇਨਸਾਨ ਵੱਲੋਂ ਵੱਖ-ਵੱਖ ਕੰਮ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਦੀ ਆਰਥਿਕ ਸਥਿਤੀ ਅਜਿਹੀ ਹੁੰਦੀ ਹੈ ਜਿਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਮਜਬੂਰੀ ਵੱਸ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਪਰ ਇਹ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਜਿਥੇ ਗਰੀਬ ਲੋਕਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ। ਉਥੇ ਹੀ ਉਨ੍ਹਾਂ ਵੱਲੋਂ ਕਈ ਅਜਿਹੇ ਕੰਮ ਕਰ ਦਿੱਤੇ ਜਾਂਦੇ ਹਨ ਜਿਸ ਦੀ ਸਾਰੇ ਪਾਸੇ ਸ਼ਲਾਘਾ ਕੀਤੀ ਜਾਂਦੀ ਹੈ।
ਹੁਣ ਇਥੇ ਬਜ਼ੁਰਗ ਔਰਤ ਵੱਲੋਂ ਸਾਰੀ ਉਮਰ ਭੀਖ ਮੰਗ ਕੇ ਇਕੱਠੀ ਕੀਤੀ ਗਈ ਰਕਮ ਇੱਕ ਮੰਦਰ ਨੂੰ ਦਾਨ ਕੀਤੀ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੜੀਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਜਗਨ੍ਨਾਥ ਮੰਦਰ ਦੇ ਨਿਰਮਾਣ ਵਾਸਤੇ ਸਾਰੀ ਉਮਰ ਭੀਖ ਮੰਗਣ ਵਾਲੀ ਔਰਤ ਵੱਲੋਂ 1 ਲੱਖ ਦਾ ਯੋਗਦਾਨ ਪਾਇਆ ਗਿਆ ਹੈ। ਇਸ ਔਰਤ ਵੱਲੋਂ ਜਿਥੇ ਇਹ ਸਾਰੀ ਰਕਮ ਕਮੇਟੀ ਮੈਂਬਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਨ੍ਹਾਂ ਨਾਲ ਸੰਪਰਕ ਕੀਤੇ ਜਾਣ ਅਤੇ ਉਨ੍ਹਾਂ ਵੱਲੋਂ ਇਹ ਰਕਮ ਲੈਣ ਤੋਂ ਇਨਕਾਰ ਕੀਤਾ ਗਿਆ ਸੀ।
ਪਰ ਬਜ਼ੁਰਗ ਔਰਤ ਤੁਲਾ ਨੇ ਦੱਸਿਆ ਕਿ ਉਸ ਦਾ ਵਿਆਹ ਇੱਕ ਭਿਖਾਰੀ ਨਾਲ ਹੋਇਆ ਸੀ ਅਤੇ ਇਸ ਜੋੜੇ ਵੱਲੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕੀਤਾ ਜਾਂਦਾ ਸੀ। ਕੁਝ ਸਮੇਂ ਬਾਦ ਉਸਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ ਅਤੇ ਨਾ ਹੀ ਰਿਸ਼ਤੇਦਾਰ ਅਤੇ ਨਾ ਹੀ ਔਲਾਦ।
ਜਿਸ ਤੋਂ ਬਾਅਦ ਉਸ ਵੱਲੋਂ ਆਪਣੀ ਸਾਰੀ ਜ਼ਿੰਦਗੀ ਇਕੱਲਿਆਂ ਹੀ ਮੰਦਰ ਦੇ ਬਾਹਰ ਭੀਖ ਮੰਗ ਕੇ ਗੁਜ਼ਾਰੀ ਗਈ ਹੈ। ਜਿਸ ਵੱਲੋਂ ਇੱਕ ਲੱਖ ਦੀ ਰਕਮ ਬੈਂਕ ਵਿੱਚ ਜਮਾ ਕੀਤੀ ਗਈ ਸੀ ਜੋ ਕਿ ਉਸ ਵੱਲੋਂ ਪਿਛਲੇ 20 ਸਾਲਾਂ ਤੋਂ ਇਕੱਠੀ ਕੀਤੀ ਗਈ ਸੀ। ਜੋ ਕੇ ਉਸ ਨੇ ਕਸਬੇ ਦੇ ਵੱਖ-ਵੱਖ ਮੰਦਰਾਂ ਵਿੱਚ ਭੀਖ ਮੰਗੀ ਸੀ। ਉਸ ਨੇ ਮੌਤ ਤੋਂ ਪਹਿਲਾਂ ਹੀ ਇਹ ਸਾਰੀ ਰਕਮ ਮੰਦਰ ਨੂੰ ਦਾਨ ਕਰ ਦਿੱਤੀ ਹੈ।
ਤਾਜਾ ਜਾਣਕਾਰੀ