ਆਈ ਤਾਜਾ ਵੱਡੀ ਖਬਰ
ਇਸ ਸਮੇਂ ਵਿਆਹਾਂ ਦੇ ਸੀਜ਼ਨ ਵਿੱਚ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਗਮ ਵਿੱਚ ਵੀ ਤਬਦੀਲ ਹੋ ਜਾਂਦੀਆ ਹਨ। ਜਿੱਥੇ ਬਹੁਤ ਸਾਰੇ ਹਾਦਸੇ ਕੁਝ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਦੇ ਹਨ ਉਥੇ ਹੀ ਕੁਝ ਹਾਦਸੇ ਆਪਣੇ ਆਪ ਵਾਪਰਦੇ ਹਨ। ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰ ਦਿੱਤਾ ਹੈ। ਜਿੱਥੇ ਵਿਆਹ ਸਮਾਗਮ ਦੇ ਵਿਚ ਹੋਣ ਵਾਲੇ ਹਾਦਸੇ ਕਈ ਲੋਕਾਂ ਦੀ ਜਾਨ ਲੈ ਲੈਂਦੇ ਹਨ।
ਹੁਣ ਇਥੇ ਚੱਲ ਰਹੇ ਵਿਆਹ ਵਿੱਚ ਅਚਾਨਕ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮਚੀ ਹੈ ਅਤੇ 22 ਲੋਕ ਝੁਲਸੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਵਿਆਹ ਸਮਾਗਮ ਦੇ ਦੌਰਾਨ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਤੇ 22 ਲੋਕਾਂ ਦੇ ਬੁਰੀ ਤਰ੍ਹਾਂ ਝੁਲਸਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਹਮੀਰਪੁਰ ਜ਼ਿਲੇ ਦੇ ਅਧੀਨ ਆਉਣ ਵਾਲੇ ਲਿੰਗਾਂ ਪਿੰਡ ਦੇ ਵਿੱਚ ਇੱਕ ਵਿਆਹ ਸਮਾਗਮ ਕੀਤਾ ਜਾ ਰਿਹਾ ਸੀ। ਉੱਥੇ ਹੀ ਬਰਾਤ ਵੱਲੋਂ ਮੱਧ ਪ੍ਰਦੇਸ਼ ਲਈ ਵੀਰਵਾਰ ਨੂੰ ਰਵਾਨਗੀ ਕੀਤੀ ਜਾਣੀ ਸੀ।
ਵਿਆਹ ਸਮਾਗਮ ਵਿੱਚ ਜਿੱਥੇ ਬਹੁਤ ਸਾਰੇ ਲੋਕ ਘਰ ਵਿੱਚ ਇਕੱਠੇ ਹੋਏ ਸਨ ਉਥੇ ਹੀ ਗੈਸ ਸਿਲੰਡਰ ਦੇ ਨਾਲ ਖਾਣਾ ਬਣਾਇਆ ਜਾ ਰਿਹਾ ਸੀ। ਜਿੱਥੇ ਖਾਣਾ ਬਣਾਉਂਦੇ ਹੋਏ ਗੈਸ ਸਿਲੰਡਰ ਵਿੱਚੋਂ ਅਚਾਨਕ ਹੀ ਗੈਸ ਲੀਕ ਹੋਣ ਦੇ ਚਲਦਿਆਂ ਹੋਇਆਂ ਇਹ ਗੈਸ ਜਿਥੇ ਆਲੇ ਦੁਆਲੇ ਫੈਲ ਗਈ ਉਥੇ ਅੱਗ ਲੱਗ ਗਈ। ਜਿੱਥੇ ਘਟਨਾ ਸਥਾਨ ਤੇ ਮੌਜੂਦ ਬਹੁਤ ਸਾਰੇ ਲੋਕ ਇਸ ਅੱਗ ਦੀ ਚਪੇਟ ਵਿਚ ਆ ਗਏ। ਜਿਸ ਕਾਰਨ 22 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਨ੍ਹਾਂ ਵਿੱਚੋਂ ਅੱਠ ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਗਈ ਹੈ ਜਿਨ੍ਹਾਂ ਨੂੰ ਹੋਰ ਜਗਾ ਤੇ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਿਥੇ ਅੱਗ ਲੱਗਣ ਕਾਰਨ 22 ਲੋਕ ਗੰਭੀਰ ਜ਼ਖਮੀ ਹੋਏ ਹਨ ਉਥੇ ਹੀ ਵਿਆਹ ਸਮਾਗਮ ਦੇ ਵਿਚ ਲੋਕਾਂ ਵਿਚ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ।
ਤਾਜਾ ਜਾਣਕਾਰੀ