ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਪਰਮਾਤਮਾ ਹਰ ਇਕ ਵਿਅਕਤੀ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜਰੂਰ ਭੇਜਦਾ ਹੈ । ਇਹ ਕਲਾ ਕਿਸੇ ਵੀ ਉਮਰ ‘ਚ ਉਭਰ ਕੇ ਸਾਹਮਣੇ ਆ ਸਕਦੀ ਹੈ| ਬਹੁਤ ਸਾਰੇ ਲੋਕ ਵੱਡੀ ਵੱਡੀ ਉਮਰ ਵਿਚ ਜਾਕੇ ਵੀ ਉਹ ਕੰਮ ਨਹੀਂ ਕਰ ਪਾਉਂਦੇ ਜਿਹੜੇ ਕਈ ਲੋਕ ਛੋਟੀ ਉਮਰ ‘ਚ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 10 ਸਾਲਾ ਬੱਚੇ ਨੇ ਬਹਾਦਰੀ ਦਾ ਅਜਿਹਾ ਕੰਮ ਕੀਤਾ ਕਿ ਪੂਰੀ ਦੁਨੀਆਂ ਭਰ ਦੇ ਵਿੱਚ ਬਚੇ ਦੇ ਨਾਮ ਦੇ ਚਰਚੇ ਹਨ ।
ਦਰਅਸਲ ਇਨ੍ਹਾਂ ਦਿਨੀਂ ਇੰਗਲੈਂਡ ਦੇ ਇਕ ਬੱਚੇ ਦੀ ਬਹਾਦਰੀ ਕਾਫੀ ਚਰਚਾਵਾਂ ਵਿੱਚ ਹੈ । ਇਸ ਬਚੇ ਨੇ ਮਰਨ ਤੋਂ ਪਹਿਲਾਂ ਇਕ ਅਜਿਹਾ ਕੰਮ ਕਰ ਦਿੱਤਾ ਜੋ ਵੱਡੀ ਉਮਰ ਦੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ । ਦਰਅਸਲ ਇਕ 10 ਸਾਲਾ ਬੱਚੇ ਦੀ ਇੰਗਲੈਂਡ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ।
ਮਰਨ ਤੋਂ ਪਹਿਲਾਂ ਜੈਕ ਨਾਮ ਦੇ ਬਚੇ ਨੇ ਅਜਿਹਾ ਕਰਕੇ ਵਖਾਇਆ ਕਿ ਇਸ ਘਟਨਾ ਨਾਲ ਜੁੜੇ ਉਸ ਦੇ ਪਰਿਵਾਰ ਤੇ ਹੋਰ ਲੋਕ ਵੀ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਦੇ । ਪ੍ਰਾਪਤ ਜਾਣਕਾਰੀ ਮੁਤਾਬਕ 11 ਦਸੰਬਰ ਨੂੰ ਇਸ ਬੱਚਾ ਨੇ ਕੁਝ ਬੱਚਿਆਂ ਨੂੰ ਬਚਾਉਣ ਲਈ ਝੀਲ ਵਿੱਚ ਛਾਲ ਛਾਲ ਮਾਰ ਦਿੱਤੀ। ਬੱਚਿਆਂ ਨੂੰ ਬਚਾਉਂਦੇ-ਬਚਾਉਂਦੇ ਇਸ ਬੱਚੇ ਦੀ ਵੀ ਮੌਤ ਹੋ ਗਈ
| ਇਸ ਬੱਚੇ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਕੇ ਕਈਆਂ ਦੀ ਜਾਨ ਬਚਾਈ ਹੈ , ਕਈ ਬੱਚਿਆਂ ਦੀ ਇਸ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ|
ਤਾਜਾ ਜਾਣਕਾਰੀ