BREAKING NEWS
Search

ਰਾਤ ਨੂੰ ਮਾਪਿਆਂ ਨਾਲ ਫੋਨ ਤੇ ਗੱਲਾਂ ਕਰਕੇ ਸੁੱਤਾ ਸੀ ਇਟਲੀ ਗਿਆ ਮੁੰਡਾ, ਸਵੇਰੇ ਆਏ ਇੱਕ ਫੋਨ ਨੇ ਮਾਪਿਆਂ ਦੇ ਉਡਾ ਦਿੱਤੇ ਹੋਸ਼, ਦੇਖੋ ਵੀਡੀਓ

ਰੋਜ਼ੀ ਰੋਟੀ ਦੀ ਭਾਲ ਵਿੱਚ ਇਨਸਾਨ ਥਾਂ ਥਾਂ ਭਟਕਦਾ ਫਿਰਦਾ ਹੈ। ਪੜ੍ਹ ਲਿਖ ਕੇ ਵੀ ਇੱਥੇ ਨੌਕਰੀ ਨਹੀਂ ਮਿਲਦੀ। ਪੜ੍ਹੇ ਲਿਖੇ ਬੇਰੁਜ਼ਗਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਜਿੰਨੀ ਮਜ਼ਦੂਰੀ ਇੱਥੇ ਮਿਲਦੀ ਹੈ। ਉਸ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ।

ਮੁਲਕ ਦੀ ਹਾਲਤ ਇਹ ਹੈ ਕਿ ਇੱਥੇ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ। ਸਾਰੇ ਪਾਸੇ ਤੋਂ ਨਿਰਾਸ਼ ਹੋ ਕੇ ਨੌਜਵਾਨਾਂ ਨੂੰ ਸਿਰਫ਼ ਇੱਕ ਹੀ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਫੇਰ ਉਹ ਲੱਖਾਂ ਨੂੰ ਪਏ ਏਜੰਟਾਂ ਨੂੰ ਦੇਖ ਕੇ ਵਿਦੇਸ਼ਾਂ ਵੱਲ ਭੱਜਦੇ ਹਨ ਪਰ ਕਈਆਂ ਦੀ ਤਾਂ ਬਦਕਿਸਮਤੀ ਉੱਥੇ ਵੀ ਪਿੱਛਾ ਨਹੀਂ ਛੱਡਦੀ ਅਤੇ ਮਾਂ ਬਾਪ ਸੋਚਦੇ ਹਨ ਕਿ ਇਸ ਨਾਲੋਂ ਤਾਂ ਉਹ ਆਪਣੇ ਪੁੱਤਰ ਨੂੰ ਬਾਹਰ ਹੀ ਨਾ ਭੇਜਦੇ। ਸਾਡੀਆਂ ਅੱਖਾਂ ਦੇ ਸਾਹਮਣੇ ਤਾਂ ਰਹਿੰਦਾ ਸੀ।

ਪੰਜਾਬ ਤੋਂ ਇਟਲੀ ਗਏ ਸ਼ਰਨਜੀਤ ਸਿੰਘ ਨਾਮ ਦੇ ਨੌਜਵਾਨ ਦੇ ਮਾਤਾ ਪਿਤਾ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ। ਜਦੋਂ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਅਟੈਕ ਹੋਣ ਨਾਲ ਮੌਤ ਹੋ ਗਈ ਹੈ। ਉਸ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਪੰਜਾਬ ਵਿੱਚ ਉਨ੍ਹਾਂ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਪਰ ਸਵੇਰੇ ਉਸ ਨੂੰ ਅਟੈਕ ਹੋਣ ਕਰਕੇ ਉਸ ਦੀ ਮੌਤ ਹੋ ਗਈ।

ਗਰੀਬ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਇਟਲੀ ਤੋਂ ਵਾਪਸ ਭਾਰਤ ਮੰਗਾਈ ਜਾਵੇ। ਮ੍ਰਿਤਕ ਦੀ ਮਾਤਾ ਅਤੇ ਰਿਸ਼ਤੇਦਾਰ ਔਰਤ ਨੇ ਵੀ ਮੀਡੀਆ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਪੁੱਤਰ ਦਾ ਮੂੰਹ ਦੇਖਣਾ ਚਾਹੁੰਦੇ ਹਨ ਪਰ ਉਹ ਬਹੁਤ ਗਰੀਬ ਅਤੇ ਮਜਬੂਰ ਹਨ। ਇਸ ਲਈ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਮੰਗਾਈ ਜਾਵੇ ਤਾਂ ਕਿ ਉਹ ਸ਼ਰਨਜੀਤ ਸਿੰਘ ਦਾ ਕਿਰਿਆ ਕਰਮ ਕਰ ਸਕਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!