=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ: ਔਰਤ ਨਾਲ ਵਿਦੇਸ਼ ਤੋਂ ਪੁੱਤ ਦਾ ਦੋਸਤ ਦਸ ਮਾਰੀ ਏਨੇ ਲੱਖਾਂ ਦੀ ਠੱਗੀ- ਪੁਲਿਸ ਨੇ ਕੀਤਾ ਮਾਮਲਾ ਦਰਜ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਸਮਾਜਿਕ ਸੰਸਥਾ ਵੱਲੋਂ ਜਿੱਥੇ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਧੋਖਾਧੜੀ ਕਰਕੇ ਲੁੱਟਣ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ। ਉੱਥੇ ਹੀ ਦੋਸ਼ੀਆਂ ਵੱਲੋਂ ਅਜੇਹਾ ਜਾਲ ਵਿਛਾ ਦਿੱਤਾ ਜਾਂਦਾ ਹੈ ਜਿਸ ਕਾਰਨ ਬਹੁਤ ਪੜ੍ਹੇ-ਲਿਖੇ ਵੀ ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ ਉਨ੍ਹਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਅੱਜਕਲ ਦੇ ਦੌਰ ਵਿੱਚ ਜਿਥੇ ਵੱਖ-ਵੱਖ ਲੁੱਟ-ਖੋਹ ਕਰਨ ਵਾਲੇ ਚੋਰ ਠੱਗ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਹੁੰਦਾ।

ਉਥੇ ਹੀ ਗੈਰ ਸਮਾਜਕ ਅਨਸਰਾਂ ਵੱਲੋਂ ਧੋਖਾਧੜੀ ਕਰਕੇ ਲੋਕਾਂ ਨਾਲ ਲੁੱਟ ਕੀਤੀ ਜਾਂਦੀ ਹੈ ਜਿੱਥੇ ਅੱਜ ਕੱਲ online ਇਹ ਕੰਮ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਔਰਤ ਨਾਲ ਵਿਦੇਸ਼ ਤੋਂ ਪੁੱਤ ਦਾ ਦੋਸਤ ਦੱਸ ਕਿੰਨੇ ਲੱਖਾਂ ਦੀ ਠੱਗੀ ਮਾਰੀ ਗਈ ਹੈ ਜਿੱਥੇ ਹੁਣ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਨਿਵਾਸੀ ਧਵਨ ਕਲੌਨੀ, ਫਿਰੋਜਪੁਰ, ਉਸ ਸਮੇਂ ਭਾਰੀ ਲੁੱਟ ਦਾ ਸ਼ਿਕਾਰ ਹੋ ਗਈ ਜਦੋਂ ਇਕ ਨੌਜਵਾਨ ਵੱਲੋਂ ਫੋਨ ਕਰਕੇ ਆਖਿਆ ਗਿਆ ਸੀ ਕੇ ਵਿਦੇਸ਼ ਵਿੱਚ ਗਏ ਉਨ੍ਹਾਂ ਦੇ ਪੁੱਤਰ ਦਾ ਦੋਸਤ ਬੋਲ ਰਿਹਾ ਹੈ।

ਜਿਸ ਨੂੰ ਕੁਝ ਪੈਸਿਆਂ ਦੀ ਜਰੂਰਤ ਹੈ ਕਿਉਂਕਿ ਉਸ ਦੀ ਮਾਂ ਬਿਮਾਰ ਹੋਣ ਦੇ ਚਲਦਿਆਂ ਹੋਇਆਂ ਉਸ ਦਾ ਇਲਾਜ ਕਰਾਉਣਾ ਹੈ। ਔਰਤ ਵੱਲੋਂ ਜਿੱਥੇ ਉਸ ਗ਼ੈਰ-ਸਮਾਜਿਕ ਨੂੰ ਆਪਣੇ ਪੁੱਤਰ ਦਾ ਦੋਸਤ ਸਮਝਿਆ ਗਿਆ ਅਤੇ ਉਸ ਉਪਰ ਤਰਸ ਖਾ ਕੇ ਉਸ ਦੇ ਅਕਾਉਂਟ ਵਿੱਚ ਪੈਸੇ ਭੇਜ ਦਿੱਤੇ ਗਏ।

ਜਿੱਥੇ ਦੋਸ਼ੀ ਵੱਲੋਂ ਇਕ ਵਾਰ ਬਾਅਦ ਵਿੱਚ ਫਿਰ ਤੋਂ ਗੁਰਮੀਤ ਕੌਰ ਨੂੰ ਹੋਰ ਪੈਸੇ ਭੇਜਣ ਵਾਸਤੇ ਆਖਿਆ ਗਿਆ। ਜਿੱਥੇ ਉਹ ਔਰਤ ਉਸ ਦੀਆਂ ਗੱਲਾਂ ਵਿਚ ਆ ਗਈ ਉਥੇ ਹੀ ਉਸ ਵੱਲੋਂ ਚਾਰ ਲੱਖ ਰੁਪਿਆ ਭੇਜ ਦਿੱਤਾ ਗਿਆ। ਜਦੋਂ ਹੋਰ ਪੈਸੇ ਮੰਗਣ ਤੇ ਔਰਤ ਨੂੰ ਸ਼ੱਕ ਹੋਇਆ ਤਾਂ ਉਸ ਵੱਲੋਂ ਇਹ ਪਤਾ ਲਗਾ ਲਿਆ ਗਿਆ ਕਿ ਉਸ ਨਾਲ ਠੱਗੀ ਵੱਜ ਗਈ ਹੈ। ਜਿਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




error: Content is protected !!