ਆਈ ਤਾਜਾ ਵੱਡੀ ਖਬਰ
ਸਰਕਾਰ ਵਲੋ ਹਾਦਸਿਆਂ ਨੂੰ ਰੋਕਣ ਵਾਸਤੇ ਬਹੁਤ ਸਾਰੇ ਅਭਿਆਨ ਚਲਾਏ ਜਾਂਦੇ ਹਨ। ਜਿਸ ਸਦਕਾ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਜਿੱਥੇ ਤਿਉਹਾਰਾਂ ਦੇ ਸੀਜ਼ਨ ਵਿੱਚ ਵੀ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਜਿਸ ਨਾਲ ਪ੍ਰਦੂਸ਼ਣ ਤੋਂ ਵੀ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਪਟਾਕਿਆਂ ਦੀ ਵਰਤੋਂ ਨਾ ਕਰਨ ਵਾਸਤੇ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਤਿਉਹਾਰਾਂ ਦੇ ਮੌਕੇ ਤੇ ਜਿਥੇ ਕਈ ਜਗਾ ਤੇ ਪਟਾਕਿਆਂ ਦੀ ਵਰਤੋਂ ਕਰਨ ਉਪਰ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਉਥੇ ਹੀ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਜੁਰਮਾਨੇ ਲਗਾਏ ਜਾਂਦੇ ਹਨ।
ਜਿੱਥੇ ਇਨ੍ਹਾਂ ਪਟਾਕਿਆਂ ਦੇ ਕਾਰਨ ਕਈ ਜਗ੍ਹਾ ਤੇ ਭਾਰੀ ਨੁਕਸਾਨ ਹੁੰਦਾ ਹੈ ਉਥੇ ਹੀ ਪ੍ਰਦੂਸ਼ਣ ਵੀ ਗੰਧਲਾ ਹੁੰਦਾ ਹੈ। ਪਰ ਕਈ ਵਾਰ ਇਨ੍ਹਾਂ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਚ। ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ।ਹੁਣ ਇਥੇ ਅਚਾਨਕ ਪਟਾਕੇ ਨਸ਼ਟ ਕਰਦਿਆ ਹੋਇਆ ਵੱਡਾ ਧਮਾਕਾ ਹੋਇਆ ਹੈ ਅਤੇ ਵਾਹਨਾਂ ਦੇ ਪਰਖੱਚੇ ਉੱਡ ਗਏ ਹਨ ਅਤੇ ਇੱਕ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਸਾਰ ਦੇ ਨਜ਼ਦੀਕ ਸਿਵਾਨੀ ਮੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ 22 ਸਾਲਾ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਨਗਰ ਪਾਲਕਾ ਪ੍ਰਸ਼ਾਸਨ ਵੱਲੋਂ ਪਟਾਖਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ।
ਦੱਸ ਦਈਏ ਕਿ ਜਿੱਥੇ ਇਕ ਪਟਾਖੇ ਬਣਾਉਣ ਵਾਲੀ ਫੈਕਟਰੀ ਤੋਂ ਜ਼ਬਤ ਕੀਤੇ ਗਏ ਪਟਾਕਿਆਂ ਨੂੰ ਰੁਪਾਣਾ ਰੋਡ ਤੇ ਸਥਿਤ ਫੈਕਟਰੀ ਵਿਖੇ ਪਹੁੰਚ ਕੇ ਖ਼ਤਮ ਕੀਤਾ ਜਾ ਰਿਹਾ ਸੀ। ਜਿੱਥੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚੀ ਹੋਈ ਸੀ। ਉਥੇ ਹੀ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਜਿਸ ਸਮੇਂ ਇਹ ਪਟਾਕਿਆ ਨੂੰ ਇੱਕ ਟੋਆ ਪੁੱਟ ਕੇ ਦਬਾਇਆ ਜਾ ਰਿਹਾ ਸੀ ਤਾਂ ਉਸ ਜਗ੍ਹਾ ਤੇ ਇਕ ਧਮਾਕਾ ਹੋ ਗਿਆ। ਇਸ ਧਮਾਕੇ ਦੀ ਚਪੇਟ ਵਿੱਚ ਆਉਣ ਕਾਰਨ ਦੋ ਟਰੈਕਟਰਾਂ ਦੇ ਪਰਖੱਚੇ ਉੱਡ ਗਏ 2 ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ ਹਨ ਕਿਉਂਕਿ ਇਹ ਧਮਾਕਾ ਇੰਨਾ ਜਬਰਦਸਤ ਸੀ।
ਉਥੇ ਹੀ ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਇਸ ਅੱਗ ਉਪਰ ਕਾਬੂ ਪਾਇਆ ਗਿਆ। ਘਟਨਾ ਵਿਚ ਜਿੱਥੇ ਇੱਕ ਦਰਜਨ ਲੋਕ ਜ਼ਖਮੀ ਹੋਏ ਹਨ ਉਥੇ ਹੀ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਇਸ ਘਟਨਾ ਦੇ ਵਿੱਚ ਨਗਰਪਾਲਿਕਾ ਦੇ ਕਰਮਚਾਰੀ ਮੋਹਿਤ ਉਰਫ ਮੋਨੂੰ ਦੀ ਮੌਤ ਹੋ ਗਈ ਹੈ।
ਤਾਜਾ ਜਾਣਕਾਰੀ