ਤਾਜਾ ਵੱਡੀ ਖਬਰ-ਪੰਜਾਬ ਚ ਦਰਰਿੰਦਗੀ ਦੀ ਹੋਈ ਅਖੀਰ
ਲੁਧਿਆਣਾ : ਸ਼ਹਿਰ ‘ਚ ਅਣਪਛਾਤੇ ਸਮਾਜ ਵਿਰੋਧੀ ਤੱਤਾਂ ਵਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਉਸ ਦੀ ਲਾਸ਼ ਦੇ ਟੋਟੇ ਕਰ ਝਾੜੀਆਂ ‘ਚ ਸੁੱਟ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵਲੋਂ ਪਹਿਲਾਂ ਬੇਰਹਿਮੀ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਦੇ ਕਈ ਟੁਕੜੇ ਕਰਨ ਮਗਰੋਂ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਤੋਂ ਥੋੜੀ ਦੂਰ ਸਥਿਤ ਪਾਵਰ ਕੈਬਿਨ ਪਿੱਛੇ ਝਾੜੀਆਂ ‘ਚ ਸੁੱਟ ਕੇ ਫਰਾਰ ਹੋ ਗਏ। ਜੀ. ਆਰ. ਪੀ. ਨੂੰ ਅੱਜ ਉਸ ਸਮੇਂ ਪਤਾ ਲੱਗਾ ਜਦ ਕਿਸੇ ਨੇ ਬਦਬੂ ਆਉਣ ਦੀ ਸ਼ਿਕਾਇਤ ਕੀਤੀ।
ਪਹਿਲਾਂ ਤਾਂ ਰੇਲਵੇ ਮੁਲਾਜ਼ਮਾਂ ਤੇ ਪੁਲਸ ਨੇ ਇਹ ਸਮਝਿਆ ਕਿ ਸ਼ਾਇਦ ਕੋਈ ਜਾਨਵਰ ਮਰਿਆ ਹੋਇਆ ਹੈ। ਜਦ ਝਾੜੀਆਂ ‘ਚ ਦੇਖਿਆ ਗਿਆ ਤਾਂ ਇਕ 25-30 ਸਾਲਾ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਵੱਢੀ ਹੋਈ ਲਾਸ਼ ਮਿਲੀ। ਜਿਸ ਦਾ ਸਿਰ ਧੜ ਤੋਂ ਅਲੱਗ, ਦੋਵੇਂ ਬਾਹਾਂ ਕੱਟੀਆਂ, ਦੋਵੇਂ ਪੈਰ ਕੱਟੇ ਹੋਏ ਤੇ ਧੜ ਦਾ ਕੁੱਝ ਹਿੱਸਾ ਤੇਜ਼ਾਬ ਨਾਲ ਸੜਿਆ ਹੋਇਆ ਜੀ. ਆਰ. ਪੀ ਨੂੰ ਮਿਲਿਆ।
ਜੀ. ਆਰ. ਪੀ. ਪੁਲਸ ਸਟੇਸ਼ਨ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਸਮਾਜ ਵਿਰੋਧੀ ਤੱਤਾਂ ਨੇ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਝਾੜੀਆਂ ‘ਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਲਾਸ਼ ਲਗਭਗ 10-12 ਦਿਨ ਪਹਿਲਾਂ ਦੀ ਲੱਗਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਖਤਮ ਕਰਨ ਦੇ ਮਕਸਦ ਨਾਲ ਦੋਸ਼ੀਆਂ ਨੇ ਨੌਜਵਾਨ ਦੇ ਚੇਹਰੇ ‘ਤੇ ਤੇਜ਼ਾਬ ਸੁੱਟਿਆ ਤੇ ਉਸ ਦਾ ਲਿੰਗ ਵੀ ਕੱਟ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਜਾਂਚ ਲਈ ਫਰੈਂਸਿਕ ਟੀਮ ਨੂੰ ਬੁਲਾਇਆ ਗਿਆ, ਜਿਨ੍ਹਾਂ ਵਲੋਂ ਬਰੀਕੀ ਨਾਲ ਜਾਂਚ ਕਰਦੇ ਹੋਏ ਸੈਂਪਲ ਲੈ ਲਏ ਗਏ ਹਨ ਤੇ ਸਿਵਲ ਹਸਪਤਾਲ ‘ਚ ਲਾਸ਼ ਨੂੰ ਭੇਜ ਦਿੱਤਾ ਗਿਆ। ਇਸ ਮਾਮਲੇ ‘ਚ ਅਣਪਛਾਤੇ ਕਥਿਤ ਦੋਸ਼ੀਆਂ ਖਿਲਾਫ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜਾ ਜਾਣਕਾਰੀ