ਆਈ ਤਾਜ਼ਾ ਵੱਡੀ ਖਬਰ

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿੱਥੇ ਬਹੁਤ ਸਾਰੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਜਿਸ ਸਦਕਾ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਪਰ ਕੁਝ ਨੌਜਵਾਨਾਂ ਵੱਲੋਂ ਲਾਗੂ ਕੀਤੇ ਗਏ ਸੜਕੀ ਆਵਾਜਾਈ ਮੰਤਰਾਲਾ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਿਸ ਦੇ ਚਲਦਿਆਂ ਹੋਇਆਂ ਭਿਆਨਕ ਸੜਕ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ਦੀ ਚਪੇਟ ਵਿਚ ਆਉਣ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਹਮੇਸ਼ਾ ਲਈ ਬੁਝ ਜਾਂਦੇ ਹਨ। ਉਥੇ ਹੀ ਅਜਿਹੇ ਹਾਦਸਿਆਂ ਦੇ ਕਾਰਨ ਹੋਰ ਲੋਕਾਂ ਦੇ ਮਨਾਂ ਵਿਚ ਡਰ ਵੀ ਪੈਦਾ ਹੋ ਜਾਂਦਾ ਹੈ। ਨੌਜਵਾਨਾਂ ਦੀ ਸੁਰੱਖਿਆ ਵਾਸਤੇ ਹੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਸਮੇਂ-ਸਮੇਂ ਤੇ ਲੋਕਾਂ ਨੂੰ ਕੀਤੀ ਜਾਂਦੀ ਹੈ।

ਪਰ ਹੁਣ ਬੀਤੇ ਕੁੱਝ ਸਮੇਂ ਤੋਂ ਲਗਾਤਾਰ ਇਨ੍ਹਾਂ ਹਾਦਸਿਆਂ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵੀ ਸਖਤ ਕਦਮ ਚੁੱਕੇ ਜਾ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਵਾਹਨ ਦੇ ਪਰਖੱਚੇ ਉੱਡ ਗਏ ਹਨ ਅਤੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸਮਾਣਾ ਦੇ ਨਜ਼ਦੀਕ ਹੀ ਪੈਣ ਵਾਲੇ ਮੁਰਾਦਪੁਰ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਖਬਰ ਦੇ ਨਾਲ ਇਹ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਜਿਨ੍ਹਾਂ ਦੇ ਘਰ ਵਿੱਚ ਦੋ ਪੁੱਤਰਾਂ ਦੇ ਇਸ ਤਰ੍ਹਾਂ ਤੁਰ ਜਾਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਸਵੀਫਟ ਗੱਡੀ ਵਿੱਚ ਸਵਾਰ ਪੰਜ ਨੌਜਵਾਨ ਬੀਤੀ ਰਾਤ ਪਟਿਆਲਾ ਤੋਂ ਆਪਣੇ ਪਿੰਡ ਆ ਰਹੇ ਸਨ।

ਰਾਤ ਨੂੰ ਜਦੋਂ ਇਹ ਸਾਰੇ ਪਿੰਡ ਮੁਰਾਦਪੁਰ ਦੇ ਨਜ਼ਦੀਕ ਪਹੁੰਚੇ ਤਾਂ ਇਹ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਗੱਡੀ ਖੜ੍ਹੀ ਟਰਾਲੀ ਵਿੱਚ ਟਕਰਾ ਗਈ। ਦੱਸਿਆ ਗਿਆ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇਸ ਹਾਦਸੇ ਵਿਚ 24 ਸਾਲਾ ਜਸਪਾਲ ਸਿੰਘ 20 ਸਾਲਾ ਚੰਨੀ ਰਾਮ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਉਥੇ ਹੀ ਇਸ ਘਟਨਾ ਦੌਰਾਨ ਜ਼ਖਮੀ ਹੋਏ ਤਿੰਨ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਇਸ ਸਮੇਂ ਜੇਰੇ ਇਲਾਜ ਹਨ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਵਾਹਨ ਦੇ ਪਰਖੱਚੇ ਉੱਡਣ ਕਾਰਨ ਹੋਈ 2 ਸਕੇ ਭਰਾਵਾਂ ਦੀ ਮੌਤ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਵਾਹਨ ਦੇ ਪਰਖੱਚੇ ਉੱਡਣ ਕਾਰਨ ਹੋਈ 2 ਸਕੇ ਭਰਾਵਾਂ ਦੀ ਮੌਤ
ByadminNovember 16, 2022Comments Off on ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਵਾਹਨ ਦੇ ਪਰਖੱਚੇ ਉੱਡਣ ਕਾਰਨ ਹੋਈ 2 ਸਕੇ ਭਰਾਵਾਂ ਦੀ ਮੌਤ
Previous Postਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ
Next Postਮਸ਼ਹੂਰ ਐਕਟਰ ਆਮਿਰ ਖਾਨ ਨੂੰ ਲੈਕੇ ਆਈ ਵੱਡੀ ਤਾਜਾ ਖਬਰ, ਹੋਈ ਸਾਰੇ ਪਾਸੇ ਚਰਚਾ