BREAKING NEWS
Search

ਮੁੰਡੇ ਨੇ ਸਿੱਧੂ ਮੂਸੇ ਵਾਲਾ ਦਾ ਗਾਣਾ ਲਗਾ ਪ੍ਰੇਮਿਕਾ ਨੂੰ ਉਤਾਰਿਆ ਮੌਤ ਦੇ ਘਾਟ, ਵੀਡੀਓ ਹੋਈ ਵਾਇਰਲ

ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਮਾਮਲੇ ਜਿੱਥੇ ਲੁੱਟ-ਖੋਹ ਨੂੰ ਲੈ ਕੇ ਸਾਹਮਣੇ ਆਉਂਦੇ ਹਨ ਉੱਥੇ ਕਈ ਨੌਜਵਾਨਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਮਾਮਲੇ ਪ੍ਰੇਮ ਪ੍ਰਸੰਗ ਦੇ ਵੀ ਹੁੰਦੇ ਹਨ। ਹੁਣ ਮੁੰਡੇ ਨੇ ਸਿੱਧੂ ਮੂਸੇ ਵਾਲਾ ਦਾ ਗਾਣਾ ਲਗਾ ਪ੍ਰੇਮਿਕਾ ਨੂੰ ਉਤਾਰਿਆ ਮੌਤ ਦੇ ਘਾਟ, ਵੀਡੀਓ ਹੋਈ ਵਾਇਰਲ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹਾ ਜਬਲਪੁਰ ਦੇ ਰਿਜ਼ੋਰਟ ‘ਚ ਇਕ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਵੀਡੀਓ ਵੀ ਉਸ ਵੱਲੋਂ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਗਈ ਹੈ।

ਇਸ ਬੇਵਫ਼ਾ ਪ੍ਰੇਮੀ ਵੱਲੋਂ ਇਸ ਘਟਨਾ ਨੂੰ ਅੰਜਾਮ ਸਿੱਧੂ ਮੂਸੇਵਾਲਾ ਦਾ ਗੀਤ ਗਾ ਕੇ ਦਿੱਤਾ ਗਿਆ ਹੈ। ਸਾਂਝੀ ਕੀਤੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਇੱਕ 22 ਸਾਲਾ ਦੀ ਲੜਕੀ ਦੀ ਲਾਸ਼ ਬੈੱਡ ਉਪਰ ਪਈ ਹੋਈ ਹੈ । ਇਹ ਵੀਡੀਓ ਸਾਂਝੀ ਹੁੰਦੇ ਹੀ ਪੁਲਸ ਵੱਲੋਂ ਲੋਕੇਸ਼ਨ ਦਾ ਪਤਾ ਲਗਾ ਕੇ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਪਤਾ ਲੱਗਿਆ ਹੈ ਕਿ ਮ੍ਰਿਤਕ ਲੜਕੀ ਜਬਲਪੁਰ ਜ਼ਿਲ੍ਹੇ ਦੇ ਕੁੰਡਮ ਇਲਾਕੇ ਦੀ ਰਹਿਣ ਵਾਲੀ ਸ਼ਿਲਪਾ ਮਿਸ਼ਰਾ ਹੈ ,ਜਿਸ ਦੀ ਲਾਸ਼ ਪੁਲਿਸ ਵੱਲੋਂ ਦੱਸੇ ਗਏ ਅਨੁਸਾਰ 8 ਨਵੰਬਰ ਨੂੰ ਰਿਜ਼ੋਰਟ ‘ਚ ਮ੍ਰਿਤਕ ਪਾਈ ਗਈ ਸੀ।

ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਪਛਾਣ ਗੁਜਰਾਤ ਵਾਸੀ ਵਜੋਂ ਹੋਈ ਹੈ। ਜਿੱਥੇ ਪੁਲਿਸ ਵੱਲੋਂ ਉਸ ਦੀ ਲੁਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਫੜਨ ਵਾਸਤੇ ਇੱਕ ਟੀਮ ਨੂੰ ਵੀ ਰਵਾਨਾ ਕੀਤਾ ਗਿਆ ਹੈ। ਦੋਸ਼ੀ ਵੱਲੋਂ ਜਿੱਥੇ ਇਹ ਵੀਡੀਓ ਜਾਰੀ ਕੀਤੀ ਗਈ ਹੈ ਉਥੇ ਹੀ ਇਸ ਵੀਡੀਓ ਵਿਚ ਨੌਜਵਾਨ ਰਜਾਈ ਉਠਾਉਂਦੇ ਹੋਏ ਕੁੜੀ ਦਾ ਚਿਹਰਾ ਦਿਖਾ ਰਿਹਾ ਹੈ ਅਤੇ ਉਸ ਵੱਲੋਂ ਆਖਿਆ ਜਾਂਦਾ ਹੈ ਕਿ ‘ਬੇਵਫਾਈ ਨਹੀਂ ਕਰਨ ਕਾ’।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਝਾਰੀਆ ਨੇ ਦੱਸਿਆ ਕਿ ਇਸ ਵੀਡੀਓ ਤੋਂ ਇਲਾਵਾ ਨੌਜਵਾਨ ਵੱਲੋਂ ਇਕ ਹੋਰ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਜਬਲਪੁਰ ਦੇ ਪਾਟਨ ਦਾ ਰਹਿਣ ਵਾਲਾ ਹੈ। ਉੱਥੇ ਹੀ ਉਸ ਵੱਲੋਂ ਲੜਕੀ ਦਾ ਕਤਲ ਕੀਤੇ ਜਾਣ ਦੀ ਗੱਲ ਵੀ ਕਬੂਲ ਕੀਤੀ ਜਾਂਦੀ ਹੈ।



error: Content is protected !!