BREAKING NEWS
Search

ਪੰਜਾਬ: ਵਿਅਕਤੀ ਨੇ ਪਰਿਵਾਰ ਸਮੇਤ ਨਹਿਰ ਚ ਸੁੱਟੀ ਕਾਰ, ਘਰੇਲੂ ਕਲੇਸ਼ ਤੋਂ ਅੱਕ ਕੇ

ਆਈ ਤਾਜ਼ਾ ਵੱਡੀ ਖਬਰ 

ਅੱਜ ਇਥੇ ਹਰ ਇਨਸਾਨ ਪਰਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਭਾਰੀ ਪ੍ਰੇਸ਼ਾਨੀ ਦੇ ਕਾਰਨ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਜਿੱਥੇ ਕੁਝ ਪਰਿਵਾਰ ਪਹਿਲਾਂ ਹੀ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਪਰੇਸ਼ਾਨੀ ਵਿੱਚ ਹਨ ਜੋ ਕਿ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ ਅਜਿਹੀ ਸਥਿਤੀ ਵਿਚ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਤਣਾਅ ਵੀ ਵਧੇ ਹਨ।

ਹੁਣ ਇੱਥੇ ਪੰਜਾਬ ਵਿੱਚ ਇਕ ਵਿਅਕਤੀ ਵੱਲੋਂ ਪਰਿਵਾਰ ਸਮੇਤ ਨਹਿਰ ਵਿੱਚ ਕਾਰ ਸੁੱਟੀ ਗਈ ਹੈ ਜੋ ਕੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਇਹ ਕਦਮ ਚੁੱਕ ਗਿਆ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਫਿਰੋਜ਼ਪੁਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵੱਲੋਂ ਆਪਣੇ ਕੁਝ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਜਿਸ ਸਮੇਂ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਉਸ ਨੇ ਕਾਰ ਵਿਚ ਉਸ ਦੇ ਨਾਲ ਉਸ ਦਾ 11 ਸਾਲਾਂ ਦਾ ਭਤੀਜਾ ਆਗਮ, ਉਸ ਦੀ ਸੱਤ ਸਾਲਾਂ ਦੀ ਬੇਟੀ ਗੁਰਲੀਨ ਅਤੇ ਉਸ ਦਾ ਇਕ ਅਪਾਹਜ਼ ਭਰਾ ਹਰਪ੍ਰੀਤ ਸਿੰਘ ਵੀ ਸ਼ਾਮਲ ਸੀ।

ਦੱਸਿਆ ਗਿਆ ਹੈ ਕਿ ਉਹ ਆਪਣੀ ਗੱਡੀ ਵਿਚ ਸਵਾਰ ਹੋ ਕੇ ਤਲਵੰਡੀ ਭਾਈ ਤੋਂ ਆਪਣੇ ਘਰ ਫਿਰੋਜ਼ਪੁਰ ਨੂੰ ਆ ਰਿਹਾ ਸੀ। ਜਿੱਥੇ ਘਰ ਵਿੱਚ ਪਰਿਵਾਰਕ ਕਲੇਸ਼ਾਂ ਦੇ ਚਲਦਿਆਂ ਹੋਇਆਂ ਉਹ ਮਾਨਸਿਕ ਤਣਾਅ ਵਿਚ ਸੀ ਉਥੇ ਹੀ ਉਸ ਵੱਲੋਂ ਗੁੱਸੇ ਵਿੱਚ ਆ ਕੇ ਘੱਲ ਖੁਰਦ ਜੋੜੀਆਂ ਨਹਿਰਾਂ ਦੇ ਨਜ਼ਦੀਕ ਆਪਣੀ ਕਾਰ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਕਾਰ ਦੀ ਭਾਲ ਕੀਤੀ ਗਈ। ਪਰ ਪਾਣੀ ਦਾ ਵਹਾ ਤੇਜ਼ ਹੋਣ ਦੇ ਕਾਰਨ ਕਾਰ ਅਤੇ ਵਿਅਕਤੀਆਂ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਉਥੇ ਹੀ ਪੁਲੀਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਜਲਦੀ ਹੀ ਕਾਰ ਅਤੇ ਉਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਜਾਵੇਗਾ।



error: Content is protected !!