ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਪਰਿਵਾਰਾਂ ਵਿੱਚ ਘਰੇਲੂ ਵਿਵਾਦ ਇਸ ਕਦਰ ਵੱਧ ਜਾਂਦੇ ਹਨ ਕਿ ਆਪਸੀ ਤਕਰਾਰ ਦੇ ਚਲਦਿਆਂ ਹੋਇਆਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਹਨਾਂ ਵਿਚ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਆਪਸੀ ਵਿਵਾਦ ਦੇ ਚੱਲਦਿਆਂ ਹੋਇਆ ਜਿੱਥੇ ਪਰਿਵਾਰਕ ਰਿਸ਼ਤੇ ਤਾਰ-ਤਾਰ ਹੋ ਜਾਂਦੇ ਹਨ ਉਥੇ ਹੀ ਕਈ ਲੋਕ ਆਪਣਿਆਂ ਨੂੰ ਮੌਤ ਦੇ ਦਿੰਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਕ ਤੋਂ ਬਾਅਦ ਇਕ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੰਜਾਬ ਚ ਇਥੇ ਬੇਰਹਿਮੀ ਨਾਲ਼ ਦਿਓਰ ਵੱਲੋਂ ਸੱਬਲ ਮਾਰ ਕੇ ਆਪਣੀ ਭਰਜਾਈ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿਥੇ ਸੈਲਾ ਖੁਰਦ ਦੇ ਅਧੀਨ ਆਉਣ ਵਾਲੇ ਪਿੰਡ ਜੱਸੋਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਦਿਓਰ ਵੱਲੋਂ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਜਿੱਥੇ ਇਸ ਪਿੰਡ ਵਿਚ 17 ਸਾਲ ਪਹਿਲਾਂ ਵਿਆਹ ਕਰਕੇ ਲਿਆਂਦੀ ਗਈ ਅਨੀਤਾ ਦੇਵੀ ਨੂੰ ਉਸ ਦੇ ਰਿਸ਼ਤੇ ਵਿੱਚ ਦਿਉਰ ਲੱਗਦੇ ਹਰਪ੍ਰੀਤ ਸਿੰਘ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਉਸ ਸਮੇਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਸਮੇਂ ਉਹ ਆਪਣੇ ਘਰ ਵਿਚ ਇਕੱਲੀ ਸੀ।

ਉਸ ਸਮੇਂ ਉਸ ਦਾ ਪਤੀ ਸਿੰਦਰਪਾਲ ਮੱਝ ਵੇਚਣ ਵਾਸਤੇ ਡੰਗਰ ਮੰਡੀ ਕੁਰਾਲੀ 5 ਨਵੰਬਰ ਨੂੰ ਗਿਆ ਹੋਇਆ ਸੀ। ਅਤੇ ਉਸ ਦਾ ਪਿਤਾ ਵੀ ਖੇਤਾਂ ਵਿਚ ਪੱਠੇ ਲੈਣ ਵਾਸਤੇ ਗਿਆ ਹੋਇਆ ਸੀ। ਉਸ ਸਮੇਂ ਹੀ ਦੋਸ਼ੀ ਵੱਲੋਂ ਘਰ ਜਾ ਕੇ ਸੱਬਲ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਨੀਤਾ ਦੇ ਸਹੁਰੇ ਮਹਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਹ ਘਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਨੂੰਹ ਖੂਨ ਨਾਲ ਲੱਥਪੱਥ ਕਮਰੇ ਚ ਫਰਸ਼ ਤੇ ਡਿੱਗੀ ਹੋਈ ਸੀ। ਜਿਸ ਦੀ ਵਧੇਰੇ ਖ਼ੂਨ ਵਹਿਣ ਕਾਰਨ ਮੌਤ ਹੋ ਚੁੱਕੀ ਸੀ।

ਮਹਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਉਸਦਾ ਰਿਸ਼ਤੇ ਵਿੱਚ ਲੱਗਦਾ ਭਤੀਜਾ ਹਰਪ੍ਰੀਤ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ ਸੀ ਅਤੇ ਉਸ ਦੀ ਨੂੰਹ ਨੂੰ ਪਰੇਸ਼ਾਨ ਕਰਦਾ ਸੀ ਇਹ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਸ ਵੱਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ: ਬੇਰਹਿਮ ਦਿਓਰ ਨੇ ਸਬਲ ਮਾਰ ਆਪਣੀ ਹੀ ਭਾਬੀ ਨੂੰ ਦਿੱਤੀ ਦਰਦਨਾਕ ਮੌਤ
ByadminNovember 8, 2022Comments Off on ਪੰਜਾਬ: ਬੇਰਹਿਮ ਦਿਓਰ ਨੇ ਸਬਲ ਮਾਰ ਆਪਣੀ ਹੀ ਭਾਬੀ ਨੂੰ ਦਿੱਤੀ ਦਰਦਨਾਕ ਮੌਤ
Previous Postਪੰਜਾਬ ਸਰਕਾਰ ਹੋਈ ਏਨਾ ਵਾਹਨਾਂ ਲਈ ਸਖਤ, ਕੀਤੇ ਬਲੈਕ ਲਿਸਟ- ਹੋਵੇਗੀ ਕਾਰਵਾਈ
Next Postਪੰਜਾਬ: ਮੰਗੇਤਰ ਨਾਲ ਗੁਰਦਆਰੇ ਆਏ ਕੁੜੀ ਦੀ ਹੋਈ ਇਸ ਤਰਾਂ ਅਚਾਨਕ ਮੌਤ, 3 ਮਹੀਨੇ ਪਹਿਲਾਂ ਹੋਈ ਸੀ ਮੰਗਣੀ