BREAKING NEWS
Search

ਸ਼ਰਾਬੀ ਬਾਂਦਰ ਇਥੇ ਬਣਿਆ ਲੋਕਾਂ ਲਈ ਮੁਸੀਬਤ, ‘ਲਾਲਪਰੀ’ ਪੀ ਮਚਾਉਂਦਾ ਫੜਦੋਲ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ ਜਿਸ ਨਾਲ ਉਹ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਪਰਵਾਰਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਕਿਉਂਕਿ ਉਹਨਾਂ ਦੇ ਸਮੇਂ ਕੀਤੀ ਗਈ ਤਾਲਾਬੰਦੀ ਨੇ ਲੋਕਾਂ ਨੂੰ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ ਜਿਥੇ ਕਈ ਲੋਕਾਂ ਦੇ ਰੋਜਗਾਰ ਠੱਪ ਹੋਣ ਦੇ ਚਲਦਿਆਂ ਹੋਇਆਂ ਉਹਨਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ।

ਉੱਥੇ ਹੀ ਹੁਣ ਫਿਰ ਤੋਂ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਕਰਨ ਵਾਸਤੇ ਭਾਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਇਸ ਮੰਦੀ ਦੇ ਦੌਰ ਵਿਚੋਂ ਉਭਰਿਆ ਜਾ ਸਕੇ ਜਿਸ ਵਾਸਤੇ ਕੁਝ ਲੋਕਾਂ ਵੱਲੋਂ ਭਾਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਜਿਥੇ ਸ਼ਰਾਬ ਪੀਣ ਦੇ ਆਦੀ ਹੋਣ ਦੇ ਚਲਦਿਆਂ ਹੋਇਆਂ ਆਪਣੇ ਪੈਸੇ ਦਾ ਨੁਕਸਾਨ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੋਕ ਸ਼ਰਾਬ ਦੇ ਨਸ਼ੇ ਵਿੱਚ ਇਸ ਤਰਾਂ ਦੀਆਂ ਹਰਕਤਾਂ ਕਰਦੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਇੱਥੇ ਇਕ ਬਾਂਦਰ ਲੋਕਾਂ ਲਈ ਮੁਸੀਬਤ ਬਣਿਆ ਹੈ ਜੋ ਲਾਲਪਰੀ ਪੀ ਕੇ ਫੜਦੋਲ ਮਚਾਉਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਏ ਬਰੇਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸ਼ਰਾਬ ਦੇ ਠੇਕੇ ਦੇ ਕੋਲ ਬਾਂਦਰ ਵੱਲੋਂ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ। ਜੋ ਦਿਨ ਵਿੱਚ ਦੋ ਵਾਰ ਘੱਟੋ ਘੱਟ ਇਕ ਅਧੀਏ ਦੀ ਸ਼ਰਾਬ ਪੀਂਦਾ ਹੈ। ਜੋ ਕਿ ਇੱਕ ਵਾਰ ਠੇਕਾ ਖੁੱਲ੍ਹਣ ਤੇ ਅਤੇ ਇਕ ਵਾਰ ਬੰਦ ਹੋਣ ਤੋਂ ਪਹਿਲਾਂ। ਅਗਰ ਉਸ ਨੂੰ ਸ਼ਰਾਬ ਨਹੀਂ ਦਿੱਤੀ ਜਾਂਦੀ ਤਾਂ ਉਸ ਵੱਲੋਂ ਉਹਨਾਂ ਲੋਕਾਂ ਦੀ ਸ਼ਰਾਬ ਖੋਹ ਲਈ ਜਾਂਦੀ ਹੈ ਜੋ ਠੇਕੇ ਤੋਂ ਬੋਤਲ ਲੈਣ ਆਉਦੇ ਹਨ।

ਇਹ ਸਮੱਸਿਆ ਦੇ ਚਲਦੇ ਹੋਏ ਜਿਥੇ ਠੇਕਾ ਚਾਲਕਾਂ ਵੱਲੋਂ ਇਸ ਮੁਸੀਬਤ ਨੂੰ ਦੇਖਦੇ ਹੋਏ ਸ਼ਿਕਾਇਤ ਦਰਜ ਕੀਤੀ ਗਈ ਉਥੇ ਹੀ ਜੰਗਲਾਤ ਵਿਭਾਗ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਉਸ ਨਸ਼ੇੜੀ ਬਾਂਦਰ ਨੂੰ ਫੜਿਆ ਗਿਆ ਅਤੇ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ। ਪਰ ਇਹ ਸੋਚਿਆ ਜਾ ਰਿਹਾ ਹੈ ਕਿ ਇਹ ਨਸ਼ੇੜੀ ਬਾਂਦਰ ਜੰਗਲ ਵਿੱਚ ਕਿਸ ਤਰ੍ਹਾਂ ਅਤੇ ਕਿੰਨੇ ਦਿਨ ਗੁਜ਼ਾਰ ਸਕੇਗਾ। ਇਸ ਬਾਂਦਰ ਦੀ ਸ਼ਰਾਬ ਪੀਤੇ ਹੋਏ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।



error: Content is protected !!