ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਭਰ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਵਸੇ ਲੋਕਾਂ ਵਿਚੋਂ ਕਈ ਲੋਕਾਂ ਨੂੰ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਤੇ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਵਿੱਚ ਬੜੀ ਹੀ ਦਿਲਚਸਪੀ ਹੁੰਦੀ ਹੈ । ਕਈ ਵਾਰ ਇਹ ਦਿਲਚਸਪੀ ਉਨ੍ਹਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਲੱਭਣ ਵਿੱਚ ਮਦਦ ਕਰਦੀ ਹੈ ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ । ਅਜਿਹਾ ਹੀ ਹੋਇਆ ਹੈ ਕੈਨੇਡਾ ਵਿਚ, ਜਿੱਥੇ 85 ਸਾਲ ਬਾਅਦ ਇਕ ਕੈਮਰਾ ਮਿਲਿਆ , ਜਿਸ ਵਿੱਚ ਬੇਹੱਦ ਦਿਲਚਸਪ ਤਸਵੀਰਾਂ ਹਨ । ਦਰਅਸਲ ਮਸ਼ਹੂਰ ਅਮਰੀਕੀ ਖੋਜੀ ਬ੍ਰੈਡਫੋਰਡ ਵਾਸ਼ਬਰਨ ਦੇ ਕੈਮਰੇ ਅਤੇ ਉਪਕਰਣ ਯੂਕੋਨ ਗਲੇਸ਼ੀਅਰ ਵਿਚ ਪਏ ਮਿਲੇ ਹਨ। ਉਨ੍ਹਾਂ ਨੂੰ 1937 ਵਿਚ ਗਲੇਸ਼ੀਅਰ ਦੀ ਬਰਫ਼ ਵਿਚ ਛੱਡ ਦਿੱਤਾ ਗਿਆ ਸੀ।
ਇਸ ਕਿਸੇ ਸੰਬੰਧੀ ਜਾਣਕਾਰੀ ਕੈਨੇਡੀਅਨ ਅਧਿਕਾਰੀਆਂ ਵੱਲੋਂ ਦਿੱਤੀ ਗਈ । ਉਨ੍ਹਾਂ ਵੱਲੋਂ ਦੱਸਿਆ ਗਿਆ ਕਲਾਈਬਰ ਵਾਸ਼ਬਰਨ ਮੈਸੇਚਿਉਸੇਟਸ ਵਿਚ ਬੋਸਟਨ ਸਾਇੰਸ ਮਿਊਜ਼ੀਅਮ ਦਾ ਫੋਟੋਗ੍ਰਾਫਰ, ਕਾਰਟੋਗ੍ਰਾਫਰ ਅਤੇ ਡਾਇਰੈਕਟਰ ਵੀ ਸੀ, ਜਿਸ ਦੀ ਉਸ ਨੇ ਸਥਾਪਨਾ ਕੀਤੀ ਸੀ। ਉੱਥੇ ਹੀ ਪਾਰਕਸ ਕੈਨੇਡਾ ਨੇ ਇਸ ਹਫਤੇ ਇਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਤਿੰਨ ਅਥਲੀਟ ਇਤਿਹਾਸ ਤੇ ਇਕ ਅਦੁੱਤੀ ਹਿੱਸੇ ਨੂੰ ਲੱਭਣ ਲਈ ਇਕ ਮਿਸ਼ਨ ਤੇ ਗਏ ਸਨ
। ਜਿੱਥੇ ਉਨ੍ਹਾਂ ਵੱਲੋਂ ਵੱਖੋ ਵੱਖਰੀਆਂ ਚੀਜ਼ਾਂ ਦੀ ਖੋਜ ਕੀਤੀ ਗਈ ਤੇ ਇਸੇ ਖੋਜ ਦੌਰਾਨ ਉਨ੍ਹਾਂ ਨੂੰ ਇਹ ਕੈਮਰਾ ਮਿਲਿਆ । ਜਿਸ ਵਿੱਚ ਬੇਹੱਦ ਦਿਲਚਸਪ ਤਸਵੀਰਾਂ ਪ੍ਰਾਪਤ ਹੋਈਆਂ ਹਨ
\
ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਏਜੰਸੀਆਂ ਉੱਤੇ ਬਹੁਤ ਸਾਰੀਆਂ ਟੀਮਾਂ ਹਨ ਜਿਨ੍ਹਾਂ ਦੇ ਵੱਲੋਂ ਸਮੇਂ ਸਮੇਂ ਤੇ ਵੱਖੋ ਵੱਖਰੀਆਂ ਚੀਜ਼ਾਂ ਦੀ ਭਾਲ ਕੀਤੀ ਜਾਂਦੀ ਹੈ, ਪਰ ਜਦੋਂ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਤੇ ਉਸ ਨਾਲ ਜੁੜੇ ਹੋਏ ਕਈ ਮਹੱਤਵਪੂਰਨ ਤੱਥ ਸਾਹਮਣੇ ਆਉਂਦੇ ਰਹਿੰਦੇ ਹਨ ।
ਜਦੋਂ ਦੁਨੀਆਂ ਭਰ ਵਿੱਚ ਖੋਜ ਨਾਲ ਜੁੜੀਆਂ ਹੋਈਆਂ ਵੱਖੋ ਵੱਖਰੀਆਂ ਚੀਜ਼ਾਂ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਲੋਕ ਵੀ ੳੁਨ੍ਹਾਂ ਨੂੰ ਬੜੀ ਦਿਲਚਸਪੀ ਨਾਲ ਸੁਣਦੇ , ਪੜ੍ਹਦੇ ਅਤੇ ਦੇਖਦੇ ਹਨ ।
ਤਾਜਾ ਜਾਣਕਾਰੀ