ਆਈ ਤਾਜ਼ਾ ਵੱਡੀ ਖਬਰ
ਪਤੀ ਅਤੇ ਪਤਨੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਨਾਲੋਂ ਕੁਝ ਖਾਸ ਅਤੇ ਅਣਮੋਲ ਹੁੰਦਾ ਹੈ । ਇਸ ਰਿਸ਼ਤੇ ਵਿਚ ਦੋ ਲੋਕ ਨਹੀਂ ਸਗੋਂ ਦੋ ਪਰਿਵਾਰ ਜੁੜਦੇ ਹਨ । ਪਰ ਜਦੋਂ ਇਸ ਰਿਸ਼ਤੇ ਵਿੱਚ ਕਿਸੇ ਚੀਜ਼ ਦੀ ਖਟਾਸ ਪੈਦਾ ਹੋ ਜਾਂਦੀ ਹੈ ਤਾਂ ਇਹ ਰਿਸ਼ਤਾ ਅਜਿਹਾ ਭਿਆਨਕ ਰੂਪ ਲੈਂਦਾ ਹੈ ਜੋ ਸਾਰਿਆਂ ਦੀ ਹੀ ਹੋਸ਼ ਉਡਾ ਜਾਂਦਾ ਹੈ । ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿੱਥੇ ਦਿਉਰ ਦੇ ਇਸ਼ਕ ਵਿਚ ਅੰਨ੍ਹੀ ਹੋਈ ਕੁੜੀ ਨੇ ਅਜਿਹਾ ਕਾਰਾ ਪਤੀ ਨਾਲ ਕੀਤਾ ਜਿਸ ਦੇ ਚੱਲਦੇ ਹਰ ਕੋਈ ਇਸ ਕੁੜੀ ਨੂੰ ਲਾਹਨਤਾਂ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
ਦਰਅਸਲ ਰੀਵਾ ਜ਼ਿਲ੍ਹੇ ਦੀ ਪੁਲੀਸ ਨੇ ਕਰੀਬ ਡੇਢ ਸਾਲ ਪਹਿਲਾਂ ਹੋਏ ਇਕ ਕਤਲ ਦਾ ਖੁਲਾਸਾ ਕੀਤਾ ਹੈ ਤੇ ਮ੍ਰਿਤਕ ਵਿਅਕਤੀ ਦੀ ਦੂਜੀ ਪਤਨੀ ਨੇ ਆਪਣੇ ਛੋਟੇ ਜੀਜੇ ਨਾਲ ਨਾਜਾਇਜ਼ ਸਬੰਧ ਸਨ ਤੇ ਡੇਢ ਸਾਲ ਪਹਿਲਾਂ ਜ਼ਮੀਨੀ ਵਿਵਾਦ ਕਾਰਨ ਉਸ ਨੇ ਆਪਣੇ ਪਤੀ ਨੂੰ ਚਾਟ ‘ਚ ਚੂਹੇ ਮਾਰਨ ਵਾਲੀ ਦਵਾਈ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਮ੍ਰਿਤਕ ਦਾ ਗਲਾ ਵੱਢ ਕੇ ਬੋਰੀ ਚ ਭਰ ਕੇ ਕਮਰੇ ਚ ਤੂੜੀ ਹੇਠਾਂ ਦਬਾ ਦਿੱਤਾ ਤੇ ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ।
ਇਸ ਦੇ ਨਾਲ ਹੀ ਦੋ ਦੋਸ਼ੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ , ਦੋ ਦਿਨ ਪਹਿਲਾਂ ਪੁਲੀਸ ਜੰਗਲ ਵਿੱਚ ਕਿਸੇ ਵਿਅਕਤੀ ਦੀਆਂ ਹੱਡੀਆਂ ਦਾ ਢਾਂਚਾ ਪਿਆ ਮਿਲਿਆ ਤੇ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ । ਪੁਲੀਸ ਅਤੇ ਐਫ ਐਸ ਐਲ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ।
ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਪਿੰਜਰ ਰਾਮ ਸੁਸ਼ੀਲ ਹੈ, ਜੋ ਡੇਢ ਸਾਲ ਪਹਿਲਾਂ ਤੋਂ ਲਾਪਤਾ ਸੀ । ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਘਟਨਾ ਹੈ ਤੇ ਇਸ ਨੇ ਸਾਰਿਆਂ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ । ਫਿਲਹਾਲ ਪੁਲਸ ਵਲੋਂ ਦੋਸ਼ੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ।
ਤਾਜਾ ਜਾਣਕਾਰੀ