BREAKING NEWS
Search

ਹੱਜ ਲਈ ਪੈਦਲ 5400 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨ ਨਿਕਲਿਆ ਨੌਜਵਾਨ, 5 ਦੇਸ਼ਾਂ ਦੀ ਕਰੇਗਾ ਯਾਤਰਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਜ਼ਿੰਦਗੀ ਵਿਚ ਬਾਕੀ ਲੋਕਾਂ ਤੋਂ ਹਟਕੇ ਕੁਝ ਵੱਖਰਾ ਕਰਨਾ ਚਾਹੁੰਦੇ ਹਨ ਅਤੇ ਕੁਝ ਵੱਖਰੇ ਰਿਕਾਰਡ ਪੈਦਾ ਕਰਨ ਵਾਸਤੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਢੰਗ ਤਰੀਕੇ ਵੀ ਅਪਣਾਏ ਜਾਂਦੇ ਹਨ। ਜਿਸ ਵਾਸਤੇ ਕੁਝ ਲੋਕਾਂ ਵੱਲੋਂ ਭਾਰੀ ਲੰਮਾ ਸਮਾਂ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਕੁਝ ਲੋਕਾਂ ਵੱਲੋਂ ਕੁਦਰਤੀ ਬਖਸ਼ਿਸ਼ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਵੱਲੋਂ ਕਈ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਅੱਜ ਦੇ ਦੌਰ ਵਿਚ ਜਿਥੇ ਸੋਸ਼ਲ ਮੀਡੀਆ ਤੇ ਵੇਖ ਕੇ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਵੀ ਕੁਝ ਵੱਖਰਾ ਕਰਨ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਜਿਸ ਦੇ ਚੱਲਦੇ ਹੋਏ ਉਨ੍ਹਾਂ ਵੱਲੋਂ ਅਜਿਹੇ ਰਿਕਾਰਡ ਪੈਦਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ ਜਿਸ ਵੱਲ ਕਿਸੇ ਵੱਲੋਂ ਧਿਆਨ ਨਹੀਂ ਗਿਆ ਹੁੰਦਾ।

ਹੁਣ ਹੱਜ ਲਈ 5400 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨ ਲਈ ਇਕ ਨੌਜਵਾਨ ਨਿਕਲਿਆ ਹੈ ਜਿਸ ਵੱਲੋਂ 5 ਦੇਸ਼ਾਂ ਦੀ ਯਾਤਰਾ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਕਿਸਤਾਨ ਦੇ ਇਕ ਨੌਜਵਾਨ ਦਾ ਸਾਹਮਣੇ ਆਇਆ ਹੈ ਜਿਸ ਵੱਲੋਂ ਇਕ ਲੰਮਾ ਸਫਰ ਤੈਅ ਕਰਕੇ ਹੱਜ ਦੀ ਯਾਤਰਾ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ ਪੱਚੀ ਸਾਲਾਂ ਨੌਜਵਾਨ ਜਿੱਥੇ ਪੈਦਲ ਯਾਤਰਾ ਕਰ ਰਿਹਾ ਹੈ ਉਥੇ ਹੀ ਉਸ ਵੱਲੋਂ ਇਸ ਤੋਂ ਪਹਿਲਾਂ ਵੀ ਉਹ ਓਕਾਰਾ ਤੋਂ ਚੀਨ ਦੀ ਸਰਹੱਦ ਤੱਕ 34 ਦਿਨਾਂ ਦੀ ਪੈਦਲ ਯਾਤਰਾ ਕੀਤੀ ਗਈ ਸੀ।

ਜਿਸ ਦੀ ਦੂਰੀ 1270 ਕਿਲੋਮੀਟਰ ਸੀ ਜਿਸ ਨੂੰ ਉਸ ਨੇ ਪਾਕਿਸਤਾਨ ਵਿਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਸੀ। ਇਸ ਤਰ੍ਹਾਂ ਹੀ ਇਸ ਨੌਜਵਾਨ ਵੱਲੋਂ ਆਪਣੇ ਸੁਪਨਿਆਂ ਦੇ ਸਫਰ ਨੂੰ ਵੀ ਹਕੀਕਤ ਵਿੱਚ ਬਦਲਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਕਾਰਾ ਤੋਂ ਹੱਜ ਵਾਸਤੇ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਅੱਠ ਮਹੀਨੇ ਦਾ ਹੋਰ ਸਮਾਂ ਲੱਗੇਗਾ ਇਸ ਸਮੇਂ ਜਿਥੇ ਉਹ ਨੌਜਵਾਨ ਓਕਾਰਾ ਤੋਂ ਸ਼ੁਰੂ ਹੋ ਕੇ ਇਸ ਹਫਤੇ ਦੇ ਵਿੱਚ ਬਲੋਚਿਸਤਾਨ ਤੋਂ ਇਰਾਕ਼ ਵਿੱਚ ਦਾਖਲ ਹੋਵੇਗਾ।

ਹਰ ਰੋਜ਼ ਇਸ ਨੌਜਵਾਨ ਵੱਲੋਂ 45 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਜਾਂਦੀ ਹੈ ਅਤੇ ਰਸਤੇ ਵਿਚ ਆਉਣ ਵਾਲੇ , ਮਦਰੱਸਿਆਂ ਅਤੇ ਮਸਜਿਦਾਂ ਅਤੇ ਲੋਕਾਂ ਦੇ ਘਰਾਂ ਵਿੱਚ ਰਾਤ ਦੇ ਸਮੇਂ ਪਨਾਹ ਲਈ ਜਾ ਰਹੀ ਹੈ । ਉਥੇ ਹੀ ਲੋਕਾਂ ਵੱਲੋਂ ਉਸ ਨੂੰ ਬਹੁਤ ਪਿਆਰ ਕੀਤਾ ਜਾ ਰਿਹਾ ਹੈ।



error: Content is protected !!