ਆਈ ਤਾਜ਼ਾ ਵੱਡੀ ਖਬਰ
ਅੱਜਕਲ ਦੀ ਨੌਜਵਾਨ ਪੀੜ੍ਹੀ ਜਿੱਥੇ ਸੋਸ਼ਲ ਮੀਡੀਆ ਦੇ ਚੱਲਦਿਆਂ ਹੋਇਆਂ ਕਈ ਗਲਤ ਰਸਤੇ ਅਖਤਿਆਰ ਕਰ ਰਹੀ ਹੈ। ਉੱਥੇ ਹੀ ਬਹੁਤ ਸਾਰੀਆਂ ਘਟਨਾਵਾਂ ਦਾ ਅਸਰ ਵਿਦਿਆਰਥੀਆਂ ਦੇ ਜੀਵਨ ਉਪਰ ਵੀ ਪੈ ਰਿਹਾ ਹੈ ਜਿਸ ਨਾਲ ਬੱਚੇ ਗਲਤ ਰਸਤੇ ਤੇ ਜਾ ਕੇ ਆਪਣੀ ਜੀਵਨ ਨੂੰ ਖਰਾਬ ਕਰ ਰਹੇ ਹਨ। ਨੌਜਵਾਨ ਪੀੜੀ ਜਿੱਥੇ ਜਵਾਨੀ ਦੀ ਦਹਿਲੀਜ਼ ਤੇ ਆਉਣ ਲੱਗੇ ਕਈ ਗ਼ਲਤ ਰਸਤਿਆਂ ਨੂੰ ਲੈ ਕੇ ਗ਼ਲਤ ਘਟਨਾਵਾਂ ਕਰਦੀ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨ ਮੁੰਡੇ ਜਿਥੇ ਕੁੜੀਆਂ ਦੇ ਨਾਲ ਛੇੜਛਾੜ ਕਰਦੇ ਹਨ ਅਤੇ ਅਜਿਹੇ ਮਾਮਲਿਆਂ ਦੇ ਕਾਰਨ ਬਹੁਤ ਸਾਰੀਆਂ ਕੁੜੀਆਂ ਵਿਚ ਡਰ ਪੈਦਾ ਹੋ ਜਾਂਦਾ ਹੈ ਅਤੇ ਕਈ ਘਟਨਾਵਾਂ ਵਾਪਰਦੀਆਂ ਹਨ।
ਅਜਿਹੇ ਬਹੁਤ ਸਾਰੇ ਹਾਦਸਿਆਂ ਦਾ ਅਸਰ ਜਿੱਥੇ ਕਈ ਲੋਕਾਂ ਲਈ ਬਹੁਤ ਬੁਰਾ ਹੁੰਦਾ ਹੈ ਅਤੇ ਕਈ ਪਰਿਵਾਰਾਂ ਨੂੰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਭੈਣ ਨਾਲ ਛੇੜਛਾੜ ਰੋਕਣ ਤੇ ਦਰਿੰਦਿਆਂ ਵੱਲੋਂ ਭਰਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਥੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ, ਜਿਸ ਬਾਰੇ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਦੇ ਪਟੇਲ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਬਾਲਗ ਲੜਕੇ ਦਾ ਇਸ ਲਈ ਦੋਹਾਂ ਨਬਾਲਗਾ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਬੱਚੇ ਵੱਲੋਂ ਆਪਣੀ ਭੈਣ ਨਾਲ ਛੇੜ-ਛਾੜ ਕੀਤੇ ਜਾਣ ਤੇ ਉਨ੍ਹਾਂ ਨੌਜਵਾਨਾਂ ਨੂੰ ਰੋਕਿਆ ਗਿਆ ਸੀ।
ਇਕ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਸੀ ਜਦੋਂ ਮ੍ਰਿਤਕ ਨੌਜਵਾਨ ਲੜਕਾ ਕੰਪਿਊਟਰ ਕੋਚਿੰਗ ਦੀ ਕਲਾਸ ਲਗਾ ਕੇ ਸ਼ਾਮ ਨੂੰ ਆਪਣੇ ਘਰ ਆ ਰਿਹਾ ਸੀ ਅਤੇ ਘਰ ਦੇ ਨਜ਼ਦੀਕ ਹੀ ਇੱਕ ਗਲੀ ਵਿਚ ਉਸ ਨੂੰ ਉਨ੍ਹਾਂ ਦੋ ਮੁੰਡਿਆਂ ਵੱਲੋਂ ਘੇਰਿਆ ਗਿਆ ਜੋ ਉਸ ਦੀ ਭੈਣ ਨਾਲ ਛੇੜਛਾੜ ਕਰਦੇ ਸਨ। ਜਿੱਥੇ ਉਨ੍ਹਾਂ ਦੋ ਮੁੰਡਿਆਂ ਵੱਲੋਂ ਉਸ ਨੌਜਵਾਨ ਉਪਰ ਚਾਕੂ ਨਾਲ ਵਾਰ ਕੀਤਾ ਗਿਆ ਜੋ ਕਿ ਉਨ੍ਹਾਂ ਵੱਲੋਂ ਉਸ ਲੜਕੇ ਦੀ ਰੀੜ੍ਹ ਦੀ ਹੱਡੀ ਦੇ ਕੋਲ ਮਾਰਿਆ ਗਿਆ ਸੀ।
ਲੜਕਾ ਕਿਸੇ ਨੂੰ ਫੋਨ ਤੇ ਮਦਦ ਲਈ ਕਾਲ ਕਰਦਾ, ਇਸ ਤੋਂ ਪਹਿਲਾਂ ਹੀ ਡਿੱਗ ਪਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਇਸ ਸਾਰੀ ਘਟਨਾ ਦੇ ਆਧਾਰ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Home ਤਾਜਾ ਜਾਣਕਾਰੀ ਭੈਣ ਨੂੰ ਛੇੜਨ ਤੋਂ ਰੋਕਣ ਤੇ ਦਰਿੰਦਿਆਂ ਨੇ ਭਰਾ ਕੀਤਾ ਬੇਰਹਿਮੀ ਨਾਲ ਕਤਲ, ਘਟਨਾ ਹੋਈ CCTV ਚ ਕੈਦ
ਤਾਜਾ ਜਾਣਕਾਰੀ