ਆਈ ਤਾਜ਼ਾ ਵੱਡੀ ਖਬਰ
ਹੁਣ ਪੰਜਾਬ ਚ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ, ਇਹਨਾਂ ਦਿਨਾਂ ਤੋਂ ਪਵੇਗੀ ਠੰਡ- ਕੱਢ ਲਵੋ ਰਜਾਈਆਂ , ਜਿਸ ਤਾਜ਼ਾ ਖਬਰ ਸਾਹਮਣੇ ਆਈ ਹੈ। ਪੈਣ ਵਾਲਾ ਹੈ ਮੀਂਹ ਤੇ ਜ਼ੋਰ ਫੜ੍ਹੇਗੀ ਠੰਡ,ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜਿੱਥੇ ਹੁਣ ਮੌਸਮ ਵਿਚ ਕਾਫ਼ੀ ਤਬਦੀਲੀ ਆ ਗਈ ਹੈ ਉਥੇ ਹੀ ਦੋ ਦਿਨ ਤੋਂ ਮੌਸਮ ਕਾਫੀ ਠੰਢ ਵਾਲਾ ਨਜ਼ਰ ਆ ਰਿਹਾ ਹੈ। ਪਹਾੜੀ ਇਲਾਕੇ ਵਿਚ ਹੋਈ ਠੰਢ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਹੈ।
ਜਿਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਠੰਡ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾਵੇਗਾ। ਜਿਸ ਨੂੰ ਦੇਖਦੇ ਹੋਏ ਲੋਕਾਂ ਨੂੰ ਇਹਤਿਆਤ ਵਰਤਣ ਚਾਹੀਦੀ ਹੈ ਅਤੇ ਠੰਡ ਤੋਂ ਆਪਣਾ ਪਹਿਲਾ ਹੀ ਬਚਾਅ ਕਰਨਾ ਚਾਹੀਦਾ ਹੈ। ਕਿਉਂਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ ਵੀ ਵੱਖ-ਵੱਖ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 30-32 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 12 ਤੋਂ 15 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ ਜਿਸ ਨਾਲ ਰਾਤ ਦੇ ਪਾਰੇ ਵਿਚ ਕਾਫ਼ੀ ਗਿਰਾਵਟ ਨਜ਼ਰ ਆਈ ਹੈ।
ਸਵੇਰੇ-ਸ਼ਾਮ ਜਿਥੇ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ ਉਥੇ ਹੀ ਦੁਪਹਿਰ ਦੇ ਸਮੇਂ ਧੁੱਪ ਨਿਕਲਣ ਤੇ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ। ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 2 ਨਵੰਬਰ ਤੋਂ ਜਿਥੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਤੇਜ਼ ਹੋਵੇਗੀ।
ਉਥੇ ਹੀ ਪੰਜਾਬ ਵਿੱਚ ਸਰਦੀ ਚ ਵਾਧਾ ਹੋਵੇਗਾ, 5 ਅਤੇ 6 ਨਵੰਬਰ ਨੂੰ ਬਾਰਸ਼ ਹੋਣ ਦੀ ਸੰਭਾਵਨਾ ਨਾਲ ਮੌਸਮ ਦੇ ਮਿਜਾਜ਼ ਵਿਚ ਤਬਦੀਲੀ ਆ ਜਾਵੇਗੀ ਅਤੇ 4 ਨਵੰਬਰ ਤੋਂ ਪੰਜਾਬ ਦਾ ਮੌਸਮ ਫਿਰ ਖੁਸ਼ਕ ਨਜ਼ਰ ਆਵੇਗਾ।
ਤਾਜਾ ਜਾਣਕਾਰੀ