BREAKING NEWS
Search

ਪੰਜਾਬ: ਪੂਰੇ ਟੱਬਰ ਤੇ ਟੁਟਿਆ ਦੁੱਖਾਂ ਦਾ ਪਹਾੜ- 2 ਦਿਨਾਂ ਚ ਇਕੋ ਹੀ ਪਰਿਵਾਰ ਤੋਂ ਉਠੀਆਂ 4 ਅਰਥੀਆਂ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਵੱਧ ਰਹੇ ਸੜਕ ਹਾਦਸਿਆ ਦੇ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਇਕ ਤੋਂ ਬਾਅਦ ਇਕ ਵਾਪਰਨ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਬਹੁਤ ਤਾਰਿਆਂ ਇਸ ਤਰ੍ਹਾਂ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਕਈ ਸਮੱਸਿਆਵਾਂ ਦੇ ਚਲਦਿਆਂ ਹੋਇਆਂ ਆਪਣੇ ਘਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਨ੍ਹਾਂ ਨੂੰ ਇਸ ਦਾ ਇਲਮ ਨਹੀਂ ਹੁੰਦਾ ਸੀ ਘਰ ਤੋਂ ਬਾਹਰ ਉਨ੍ਹਾਂ ਨੂੰ ਮੌਤ ਉਡੀਕ ਰਹੀ ਹੈ।

ਹੁਣ ਪੰਜਾਬ ਵਿੱਚ ਇਥੇ ਪੂਰੇ ਟੱਬਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਜਿੱਥੇ ਦੋ ਦਿਨਾ ਵਿੱਚ ਇੱਕ ਹੀ ਪਰਿਵਾਰ ਤੋਂ ਚਾਰ ਅਰਥੀਆਂ ਉੱਠੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਝਾੜਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ। ਜਦੋਂ ਇੱਕ ਹੀ ਪਰਿਵਾਰ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਦੋ ਦਿਨ ਪਹਿਲਾਂ ਹੀ 42 ਸਾਲਾ ਗੁਰਲਾਭ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਜਿਸ ਕਾਰਨ ਪਿੰਡ ਵਿੱਚ ਅਤੇ ਪਰਿਵਾਰ ਦੇ ਲੋਕ ਬਹੁਤ ਜ਼ਿਆਦਾ ਸੋਗ ਵਿੱਚ ਸਨ। ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਉਸਦੇ ਬੇਟੇ ਗਿਆਰਾਂ ਸਾਲਾਂ ਸੰਤਪ੍ਰੀਤ ਸਿੰਘ ਦੀ ਅਚਾਨਕ ਹੀ ਆਪਣੇ ਪਿਤਾ ਨੂੰ ਲੈ ਕੇ ਸਿਹਤ ਖਰਾਬ ਹੋ ਗਈ। ਜਿਸ ਨੂੰ ਲੈ ਕੇ ਉਸ ਦੀ 45 ਸਾਲਾ ਚਾਚੀ ਸਰਬਜੀਤ ਕੌਰ ਅਤੇ ਉਸ ਦਾ 18 ਸਾਲਾਂ ਦਾ ਚਚੇਰਾ ਭਰਾ ਗੁਰਕੀਰਤਨ ਸਿੰਘ ਉਸ ਦੀ ਦਵਾਈ ਲੈਣ ਵਾਸਤੇ ਗੋਲੇਵਾਲਾ ਨੂੰ ਜਾ ਰਹੇ ਸਨ। ਜਦੋਂ ਉਹ ਤਿੰਨੇ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਲੇਵਾਲਾ ਦੇ ਨਜ਼ਦੀਕ ਪਹੁੰਚੇ ਤਾਂ ਉਸ ਸਮੇਂ ਹੀ ਇਕ ਤੇਜ਼ ਰਫਤਾਰ ਗ਼ਲਤ ਪਾਸੇ ਤੋਂ ਆਈ ਇਕ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ।

ਜਿਸ ਕਾਰਨ ਉਹ ਕਾਰ ਦੇ ਨਾਲ ਕਾਫੀ ਦੂਰੀ ਤੱਕ ਘਸੀਟ ਹੁੰਦੇ ਚਲੇ ਗਏ। ਜਿੱਥੇ ਦੋਨੇ 18 ਸਾਲਾ ਅਤੇ ਗਿਆਰਾਂ ਸਾਲਾਂ ਦੇ ਬੱਚਿਆਂ ਦੀ ਮੌਤ ਹੋਵੇ ਉੱਥੇ ਹੀ ਗੰਭੀਰ ਸਥਿਤੀ ਕਾਰਨ ਅਤੇ ਤੁਰੰਤ ਹਸਪਤਾਲ ਨਾਲ ਜਾਣ ਦੇ ਚਲਦਿਆਂ ਹੋਇਆਂ ਚਾਚੀ ਦੀ ਵੀ ਮੌਤ ਹੋ ਗਈ। ਇਸ ਘਟਨਾ ਕਾਰਨ ਜਿੱਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਉਥੇ ਹੀ ਪਰਿਵਾਰ ਦੇ ਨਾਲ-ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ।



error: Content is protected !!