ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੁਨੀਆ ਭਰ ਵਿੱਚ ਇੱਕ ਹੀ ਆਵਾਜ਼ ਉੱਠ ਰਹੀ ਹੈ ਕਿ ਸਿੱਧੂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਜਿਸ ਦੇ ਚੱਲਦੇ ਪੁਲਸ ਵੱਲੋਂ ਵੀ ਲਗਾਤਾਰ ਕਰਵਾਈ ਜਾ ਰਹੀ ਹੈ । ਸਿੱਧੂ ਮੂਸੇਵਾਲਾ ਦੀ ਮੌਤ ਘਰ ਜਿਹੜਾ ਘਾਟਾ ਪੰਜਾਬੀ ਇੰਡਸਟਰੀ ਹੋਇਆ ਉਸ ਕਦੇ ਪੂਰਾ ਨਹੀਂ ਜਾ ਸਕਦਾ । ਇਸੇ ਵਿਚਾਲੇ ਹੁਣ ਪੰਜਾਬੀ ਇੰਡਸਟਰੀ ਲਈ ਇਕ ਹੋਰ ਦਰਦਨਾਕ ਖ਼ਬਰ ਪੰਜਾਬੀ ਗਾਇਕ ਦੀ ਮੌਤ ਹੋ ਚੁੱਕੀ ਹੈ । ਇਸ ਖ਼ਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਪੰਜਾਬੀ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਹੈ ।
ਦਰਅਸਲ ਪ੍ਰਸਿੱਧ ਪੰਜਾਬੀ ਗਾਇਕ ਕਾਬਲ ਰਾਜਸਥਾਨ ਦਾ ਅੱਜ ਦੇਹਾਂਤ ਹੋ ਚੁੱਕਿਆ ਹੈ, ਕਾਫੀ ਦਿਨਾਂ ਤੋਂ ਉਹ ਬਿਮਾਰ ਹੋਣਾ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ । ਜਿਸ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਅੱਜ ਬਿਮਾਰੀ ਕਾਰਨ ਇਸ ਫ਼ਾਨੀ ਸੰਸਾਰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ ਹੈ । ਇਸ ਪੰਜਾਬੀ ਗਾਇਕ ਦੀ ਮੌਤ ਤੇ ਕਈ ਉੱਘੀਆਂ ਸ਼ਖ਼ਸੀਅਤਾਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪੋਸਟਾਂ ਪਾ ਕੇ ਇਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
ਜ਼ਿਕਰਯੋਗ ਹੈ ਨੱਬੇ ਦੇ ਦਹਾਕੇ ਦੌਰਾਨ ਪੰਜਾਬ ਚ ਆਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਕਾਬਲ ਰਾਜਸਥਾਨੀ ਨੇ ਇਸ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ, ਉਨ੍ਹਾਂ ਨੇ ਆਪਣੀ ਗਾਇਕੀ ਦੌਰਾਨ ਕਈ ਸੁਪਰ ਡੁਪਰ ਹਿੱਟ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ । ਜਿਨ੍ਹਾਂ ਵਿੱਚੋਂ ‘ਭੁੱਲ ਗਈ ਗ਼ਰੀਬ ਨੂੰ’, ‘ਅੱਖੀਆਂ ਨੂੰ ਰੱਜ ਲੈਣ ਦੇ’, ‘ਫੋਟੋ ਤੇਰੇ ਕੋਲ ਪਈ ਏ…’ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਚੋਟੀ ਦੇ ਗਾਇਕ ਦੀ ਮੌਤ ਦੇ ਚੱਲਦੇ ਉਨ੍ਹਾਂ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ।
ਗੀਤਕਾਰ ਤੇ ਗਾਇਕ ਗਿੱਲ ਗੁਲਾਮੀ ਵਾਲਾ, ਗੀਤਕਾਰ ਸਤਨਾਮ ਮੱਲੇਆਣਾ ਨੇ ਕਾਬਲ ਰਾਜਸਥਾਨੀ ਦੀ ਬੇਵਕਤੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਇਸ ਉੱਘੀ ਸ਼ਖ਼ਸੀਅਤ ਦਾ ਇਸ ਸੰਸਾਰ ਤੋਂ ਅਲਵਿਦਾ ਆਖ ਜਾਣਾ ਪੰਜਾਬੀਆਂ ਲਈ ਇਕ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।
ਤਾਜਾ ਜਾਣਕਾਰੀ