BREAKING NEWS
Search

ਲਾਏ ਤੁੱਕੇ ਨੇ ਹੀ ਗਰੀਬ ਦੀ ਖੋਲ ਦਿੱਤੀ ਕਿਸਮਤ, ਰਾਤੋ ਰਾਤ ਬਣ ਗਿਆ ਕਰੋੜਪਤੀ

ਆਈ ਤਾਜ਼ਾ ਵੱਡੀ ਖਬਰ 

।ਕਰੋਨਾ ਦੇ ਕਾਰਨ ਜਿਥੇ ਬਹੁਤ ਸਾਰੇ ਲੋਕਾਂ ਦੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਗਏ ਸਨ ਅਤੇ ਉਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਕਿਉਂਕਿ ਵਿਸ਼ਵ ਵਿੱਚ ਫੈਲੀ ਹੋਈ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਕੋਈ ਵੀ ਦੇਸ਼ ਬਚ ਨਹੀਂ ਸਕਿਆ ਸੀ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ। ਜਿੱਥੇ ਕਈ ਪਰਵਾਰ ਭਾਰੀ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਕਿਨਾਰੇ ਵੀ ਪਹੁੰਚ ਗਏ ਸਨ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਵੱਲੋਂ ਲਗਾਤਾਰ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਜਿਨ੍ਹਾਂ ਨੇ ਫਿਰ ਤੋਂ ਜਿੰਦਗੀ ਨੂੰ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਕਈ ਲੋਕਾਂ ਵੱਲੋਂ ਜਿਥੇ ਆਪਣੀ ਕਿਸਮਤ ਅਜ਼ਮਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ ਉੱਥੇ ਹੀ ਕਈ ਵਾਰ ਰੱਬ ਉਨ੍ਹਾਂ ਨੂੰ ਛੱਪਰ ਪਾੜ ਕੇ ਦਿੰਦਾ ਹੈ। ਜਿਸ ਨਾਲ ਉਹਨਾਂ ਲੋਕਾਂ ਦੀ ਜ਼ਿੰਦਗੀ ਰਾਤੋ ਰਾਤ ਬਦਲ ਜਾਂਦੀ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਏਥੇ ਤੁੱਕੇ ਨਾਲ ਗਰੀਬ ਦੀ ਕਿਸਮਤ ਖੁੱਲ੍ਹ ਗਈ ਹੈ , ਜੋ ਰਾਤੋ ਰਾਤ ਕਰੋੜਪਤੀ ਬਣ ਗਿਆ। ਦੱਸ ਦਈਏ ਕਿ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 63 ਸਾਲਾਂ ਦੇ ਲੂਥਰ ਡਾਊਡੀ ਨਾਮ ਦੇ ਵਿਅਕਤੀ ਨੇ ਲਾਟਰੀ ਜਿੱਤ ਕੇ ਕਰੋੜਪਤੀ ਬਣਨ ਦਾ ਮਾਣ ਹਾਸਲ ਕੀਤਾ ਹੈ।

ਦੱਸਿਆ ਗਿਆ ਹੈ ਕਿ ਇਸ ਵਿਅਕਤੀ ਵੱਲੋਂ ਜਿੱਥੇ 3 ਨੰਬਰ ਦੀ ਚੋਣ ਆਪ ਹੀ ਕੰਪਿਊਟਰ ਤੇ ਕੀਤੀ ਗਈ ਸੀ। ਕਿਉਂਕਿ ਨੰਬਰ ਤੇ ਉਸਦੀ ਰੇਸਿੰਗ ਕਾਰ ਦਾ ਨੰਬਰ ਸੀ ਅਤੇ ਉਸ ਵੱਲੋਂ ਇਹ ਤੁੱਕਾ ਹੀ ਲਗਾਇਆ ਗਿਆ ਸੀ। ਜਿੱਥੇ ਉਸ ਵਿਅਕਤੀ ਦੀ ਕਿਸਮਤ ਰਾਤੋ-ਰਾਤ ਚਮਕ ਗਈ ਅਤੇ ਕਬਰ ਪੁੱਟਣ ਵਾਲਾ ਇਹ ਗਰੀਬ ਵਿਅਕਤੀ 2 ਕਰੋੜ ਰੁਪਏ ਦੀ ਲਾਟਰੀ ਜਿੱਤ ਗਿਆ ਹੈ।

ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਸ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਜਿੱਤੀ ਹੋਈ ਰਕਮ ਦੇ ਨਾਲ ਜਿੱਥੇ ਉਹ ਆਪਣਾ ਕਰਜ਼ਾ ਉਤਰੇਗਾ ਅਤੇ ਉਹ ਇਸ ਸਾਲ ਦੇ ਅਖੀਰ ਤੱਕ ਸੇਵਾ ਮੁਕਤ ਹੋਣ ਬਾਰੇ ਵੀ ਸੋਚ ਰਿਹਾ ਹੈ। ਉੱਥੇ ਹੀ ਉਸ ਵੱਲੋਂ ਆਪਣੇ ਆਂਢ-ਗੁਆਂਢ ਦੇ ਲੋਕਾਂ ਦੀ ਮਦਦ ਵੀ ਕੀਤੀ ਜਾਵੇਗੀ।



error: Content is protected !!