BREAKING NEWS
Search

ਡੇਂਗੂ ਪੀੜਤ ਮਰੀਜ ਨੂੰ ਖੂਨ ਦੀ ਜਗਾ ਚੜਾਇਆ ਮੌਸਮੀ ਦਾ ਜੂਸ ? ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤੇ ਦੂਜੇ ਪਾਸੇ ਡੇਂਗੂ ਦੀ ਬੀਮਾਰੀ ਵੀ ਲਗਾਤਾਰ ਆਪਣਾ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ । ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਪਰ ਡੇਂਗੂ ਦੇ ਨਾਲ ਸਬੰਧਤ ਹੁਣ ਇੱਕ ਅਜਿਹੀ ਖਬਰ ਸਾਂਝੀ ਕਰਾਂਗੇ ਜੋ ਸਾਰਿਆਂ ਦੇ ਹੀ ਹੋਸ਼ ਉਡਾ ਰਹੀ ਹੈ । ਦਰਅਸਲ ਪ੍ਰਯਾਗਰਾਜ ਵਿਚ ਇਕ ਮਰੀਜ਼ ਪਲਾਜ਼ਮਾ ਦੀ ਜਗ੍ਹਾ ਤੇ ਮੁਸੱਮੀ ਦਾ ਜੂਸ ਚੜ੍ਹਾ ਦਿੱਤਾ ਗਿਆ । ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ । ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਹੇਠਾਂ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੀ ਹੈ ਤੇ ਹਸਪਤਾਲ ਨੂੰ ਲਾਹਨਤਾਂ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ।

ਉਥੇ ਹੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ । ਇਸ ਹਸਪਤਾਲ ਦਾ ਇਹ ਮਾਮਲਾ ਹੈ ਉਸ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ । ਸ਼ੁਰੂਆਤੀ ਜਾਂਚ ਵਿਚ ਇਹ ਸਿਹਤ ਵਿਭਾਗ ਨੇ ਐਕਸ਼ਨ ਲਿਆ ਹੈ ਤੇ ਮਰੀਜ਼ਾਂ ਨੂੰ ਹੁਣ ਦੂਜੇ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ । ਟਵਿੱਟਰ ਤੇ ਇਸ ਨਾਲ ਜੁੜੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਵੀਡੀਓ ਇਸ ਮਾਮਲੇ ਨੂੰ ਪ੍ਰਯਾਗਰਾਜ ਦੇ ਝਲਵਾ ਵਿਚ ਮੌਜੂਦ ਪ੍ਰਾਈਵੇਟ ਹਸਪਤਾਲ ਦਾ ਦੱਸਿਆ ਗਿਆ ਸੀ।

ਦੋਸ਼ ਹੈ ਕਿ ਇਥੇ ਭਰਤੀ ਮਰੀਜ਼ ਨੂੰ ਬਲੱਡ ਪਲਾਜ਼ਮ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾ ਦਿੱਤਾ ਗਿਆ । ਜਿਸ ਨਾਲ ਉਸ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਰੀਜ਼ ਦੀ ਮੌਤ 19 ਅਕਤੂਬਰ ਨੂੰ ਹੋਈ ਸੀ ਤੇ ਉਸ ਨੂੰ ਉੱਥੇ 17 ਅਕਤੂਬਰ ਨੂੰ ਭਰਤੀ ਕੀਤਾ ਗਿਆ ਸੀ । ਮਾਮਲੇ ਤੇ ਆਈ ਜੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੇ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਮਰੀਜ਼ ਨੂੰ ਨਕਲੀ ਪਲਾਜ਼ਮਾ ਸਪਲਾਈ ਕੀਤੇ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ ।

ਜਿਸ ਵਿੱਚ ਸ਼ੱਕੀ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਫਰਜ਼ੀ ਬਲੱਡ ਬੈਂਕ ਦਾ ਵੀ ਭਾਂਡਾਫੋੜ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਸਬੰਧੀ ਤਫਤੀਸ਼ ਕਰ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।



error: Content is protected !!