ਆਈ ਤਾਜ਼ਾ ਵੱਡੀ ਖਬਰ
ਦੇਸ਼ ਭਰ ‘ਚ ਵਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨ ਭਾਰੀ ਗਿਣਤੀ ਵਿਚ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਰਹੇ ਹਨ । ਰੋਜ਼ੀ ਰੋਟੀ ਕਾਰਨ ਭਾਰਤੀ ਨੌਜਵਾਨ ਵਿਦੇਸ਼ੀ ਧਰਤੀ ਤੇ ਜਾ ਕੇ ਦਿਨ ਰਾਤ ਮਿਹਨਤ ਕਰਦੇ ਹਨ , ਪਰ ਕਈ ਵਾਰ ਰੋਜ਼ੀ ਰੋਟੀ ਕਮਾਉਣ ਦੋਰਾਨ ਕਈ ਵਾਰ ਉਨ੍ਹਾਂ ਦੀ ਮੌਤ ਤਕ ਹੋ ਜਾਂਦੀ ਹੈ ਤੇ ਅਜਿਹਾ ਹੀ ਇੱਕ ਦਰਦਨਾਕ ਹਾਦਸਾ ਇਟਲੀ ਤੋਂ ਸਾਹਮਣੇ ਆਇਆ । ਜਿੱਥੇ ਰੋਜ਼ੀ ਰੋਟੀ ਲਈ ਇਟਲੀ ਗਏ ਭੋਗਪੁਰ ਦੇ ਸਤਾਈ ਸਾਲਾ ਨੌਜਵਾਨ ਸਤਵੰਤ ਸਿੰਘ ਦਾ ਪੰਜਾਬੀ ਭਾਈਚਾਰੇ ਦੇ ਹੀ ਦੋ ਵਿਅਕਤੀਆਂ ਦੇ ਵੱਲੋਂ ਪਿੱਠ ਵਿੱਚ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ।
ਘਟਨਾ 17 ਅਕਤੂਬਰ ਨੂੰ ਰਾਤ 11:30 ਵਜੇ ਦੀ ਹੈ। ਮੁਲਜ਼ਮ ਇਕੋ ਘਰ ‘ਚ ਇਕੱਠੇ ਰਹਿ ਰਹੇ ਸਨ। ਇਸ ਘਟਨਾ ਨੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਵੱਲੋਂ ਦੱਸਿਆ ਗਿਆ ਕਿ ਸਤਾਰਾਂ ਅਕਤੂਬਰ ਨੂੰ ਸਤਵੰਤ ਸਿੰਘ ਦੀ ਸਿਹਤ ਨੂੰ ਠੀਕ ਨਹੀਂ ਸੀ ਬੀਪੀ ਘੱਟ ਤੇ ਬੁਖਾਰ ਹੋਣ ਕਾਰਨ ਉਹ ਆਪਣੇ ਘਰ ਵਿੱਚ ਹੀ ਆਰਾਮ ਕਰ ਰਿਹਾ ਸੀ ਤੇ ਸਤਵੰਤ ਸਿੰਘ ਦੇ ਨਾਲ ਮਕਾਨ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਦੋ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ।
ਸ਼ਰਾਬ ਪੀ ਕੇ ਇਹ ਦੋਵੇਂ ਉੱਚੀ ਉੱਚੀ ਆਵਾਜ਼ ਵਿਚ ਉਹ ਰੌਲਾ ਪਾ ਰਹੇ ਸਨ, ਜਦੋਂ ਸਤਵੰਤ ਸਿੰਘ ਨੇ ਉਨ੍ਹਾਂ ਨੂੰ ਰੌਲਾ ਪਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਸਤਵੰਤ ਸਿੰਘ ਦੀ ਪਿੱਠ ਤੇ ਛੁਰੇ ਨਾਲ ਕਈ ਵਾਰ ਵਾਰ ਕਰ ਦਿੱਤੇ । ਜਿੱਥੇ ਖੂਨ ਦਾ ਜ਼ਿਆਦਾ ਵਹਾਅ ਹੋਣ ਕਾਰਨ ਸਤਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਅੰਤਮ ਸਸਕਾਰ ਉਸ ਦੀ ਮਾਤਾ ਤੇ ਉਹ ਆਪ ਇਟਲੀ ਜਾ ਕੇ ਕਰਨਗੇ । ਪਰ ਇਸ ਦਰਦਨਾਕ ਘਟਨਾ ਨੇ ਸਾਰਿਆਂ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ।
ਉੱਥੇ ਹੀ ਇਹ ਵੀ ਪਤਾ ਚਲਿਆ ਹੈ ਕਿ ਇਸ ਨੌਜਵਾਨ ਦਾ ਰਿਸ਼ਤਾ ਹੋਇਆ ਪਿਆ ਸੀ ਤੇ ਅਗਲੇ ਸਾਲ ਉਸ ਦਾ ਵਿਆਹ ਰੱਖਿਆ ਹੋਇਆ ਸੀ । ਇੰਨਾ ਹੀ ਨਹੀਂ ਸਗੋਂ ਪਿਛਲੇ ਸਾਲ ਇਸ ਨੌਜਵਾਨ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਤੇ ਹੁਣ ਪੁੱਤਰ ਦੀ ਮੌਤ ਕਾਰਨ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ , ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।
Home ਤਾਜਾ ਜਾਣਕਾਰੀ ਵਾਪਰਿਆ ਭਾਣਾ: ਪਹਿਲਾਂ ਪਿਤਾ ਦੀ ਹੋਈ ਸੜਕੀ ਹਾਦਸੇ ਚ ਮੌਤ! ਵਿਦੇਸ਼ ਚ ਫਿਰ ਪੁੱਤ ਦਾ ਵੀ ਹੋਗਿਆ ਬੇਰਹਿਮੀ ਨਾਲ ਕਤਲ
ਤਾਜਾ ਜਾਣਕਾਰੀ